Sri Gur Pratap Suraj Granth

Displaying Page 266 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੨੭੮

੩੭. ।ਭੀਮਚੰਦ ਮੇਲ ਹਿਤ ਆਇਆ। ਸਾਹਿਬ ਅਜੀਤ ਸਿੰਘ ਜਨਮ॥
੩੬ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੩੮
ਦੋਹਰਾ: ਸੁਨਿ ਸਤਿਗੁਰ ਕੇ ਵਾਕ ਵਰ, ਕ੍ਰਿਪਾ ਸਨੇ ਰਸ ਸਾਥ।
ਨਮੋ ਕਰੀ ਤਿਹ ਸਮੋਣ ਅੁਠਿ, ਚਲੋ ਨਿਕਟ ਗਿਰਨਾਥ ॥੧॥
ਕਬਿਜ਼ਤ: ਬਾਜ ਪੈ ਅਰੂਢ ਕਰਿ ਜਾਨਿ ਗਤਿ ਮੂਢ ਅੁਰ,
ਗੁਰੂ ਗੁਨ ਰੂਢ ਕਅੁ ਬਿਚਾਰਤਿ ਸਿਧਾਰੋ ਹੈ।
ਤਾਤਕਾਲ ਗਯੋ ਭੀਮਚੰਦ ਕਅੁ ਮਿਲਤ ਭਯੋ,
ਜੇਤਿਕ ਪ੍ਰਸੰਗ ਥਿਓ ਸਕਲ ਅੁਚਾਰੋ ਹੈ।
ਅਬਿ ਹੈਣ ਕ੍ਰਿਪਾਲ, ਨਹਿ ਬਜ਼ਕ੍ਰਤਾ ਕੋ ਖਾਲ ਕੁਛ੧
ਚਾਲੀਏ ਅੁਤਾਲ, ਸਭਿ ਕਾਰਜ ਸੁਧਾਰੋ ਹੈ।
ਅਨਦ ਬਿਲਦ ਹੋਇ ਰਹੋ ਹੈ ਅਨਦਪੁਰਿ
ਜਿਤ ਕਿਤ ਬੀਰ ਬ੍ਰਿੰਦ ਦਲ ਕੇ ਨਿਹਾਰੋ ਹੈ ॥੨॥
ਕੀਜੈ ਨਿਜ ਮੇਲ ਗਨ ਬੀਰਨਿ ਸਕੇਲ ਕਰਿ,
ਗੁਰੂ ਹਰਖਾਇ ਕੈ ਹਰਖ ਨਿਜ ਧਾਰੀਏ।
ਕਰਾਮਾਤ ਸਾਹਿਬ ਸੁਜਾਨ ਕਅੁ ਸੁ ਜਾਨਿ ਮਨ੨,
ਬੰਦਨਾ ਚਰਨ ਕਰਿ, ਬਿਨਤਿ ਅੁਚਾਰੀਏ।
ਆਪਨੋ ਅਸ਼ੇਸ਼੩ ਦੇਸ਼ ਹੋਤਿ ਜੋ ਕਲੇਸ਼ ਵੇਸ,
ਗੋਪਤਾ ਵਿਸ਼ੇਸ਼ ਬਨ੪ ਨੀਕੇ ਹੀ ਅੁਬਾਰੀਏ।
ਦੈਸ਼ ਕੋ ਨ ਲੇਸ਼ ਧਰਿ ਮੁਦਤ ਹਮੇਸ਼ ਰਹੋ,
ਮਾਨਿ ਅੁਪਦੇਸ਼ ਕਅੁ ਕਪਟ ਨਿਰਵਾਰੀਏ ॥੩॥
ਸੁਨਿ ਕੈ ਵਕੀਲ ਤੇ ਸੁਸ਼ੀਲ ਕੋ ਛਬੀਲੋ ਰੂਪ੫
ਭੂਪਤਿ ਹਠੀਲੋ ਹਠ ਤਾਗਿ ਤਾਤਕਾਲ ਕਅੁ।
ਭੇਟਨ ਸਕੇਲ ਕਰਿ, ਚਾਢੋ ਗਜ ਪੇਲ ਕਰਿ੬,
ਫੌਜਨ ਕਅੁ ਮੇਲ ਕਰਿ ਧਾਰਤਿ ਅੁਤਾਲ ਕਅੁ।
ਮਾਰਗ ਪਯਾਨ ਕਰਿ ਆਨਦਪੁਰਿ ਕਅੁ ਥਾਨ
ਆਨਿ ਕਰਿ ਅੁਤਰੋ ਮਹਾਨ ਮਹਿਪਾਲ ਕਅੁ।


੧ਹੁਣ ਕ੍ਰਿਪਾਲੂ ਹਨ, ਟੇਢਤਾਈ ਦਾ ਖਿਆਲ ਨਾ ਕਰਕੇ ਭਾਵ ਤੂੰ ਆਪਣੇ ਦਿਲ ਵਿਚ ਖੋਟ ਨਾ ਕਰਕੇ ਚਜ਼ਲੋ
(ਅ) (ਅੁਧਰ) ਅੁਲਟਾ ਖਿਆਲ ਨਹੀਣ ਹੈ।
੨ਮਨ ਵਿਚ ਜਾਣਕੇ (ਕਿ ਅੁਹ) ਕਰਾਮਾਤ ਦੇ ਮਾਲਕ ਤੇ ਦਾਨੇ ਹਨ।
੩ਸਾਰਾ।
੪ਚੰਗਾ ਰਜ਼ਖਕ ਬਣਕੇ। ।ਗੋ+ਪਤ = ਰਾਜਾ, ਰਜ਼ਖਕ॥।
੫ਭਾਵ ਗੁਰੂ ਜੀ ਦਾ।
੬ਪ੍ਰੇਰਕੇ।

Displaying Page 266 of 375 from Volume 14