Sri Gur Pratap Suraj Granth

Displaying Page 268 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੩

ਸ਼੍ਰੀ ਗੁਰ ਅਮਰ ਆਪ ਬਿਚ ਥਿਰੇ।
ਬੀਚ ਰਸੋਈ ਕੇ ਸ਼ੁਭ ਕਰੇ ॥੪੨॥
ਸਭਿ ਪ੍ਰਕਾਰ ਕਰਿ ਤਾਰ ਅਹਾਰਾ।
ਅਪਰ ਸਿਜ਼ਖ ਮਿਲਿ ਪਾਕ ਸੁਧਾਰਾ੧।
ਬਹੁ ਪੰਕਤਿ ਇਕਸਾਰ ਬਿਠਾਈ।
ਲਗੇ ਪਰੋਸਨ ਕੋ ਸਮੁਦਾਈ ॥੪੩॥
ਸਾਦ ਬਿਸਾਲ ਅਚਹਿਣ ਸਭਿ ਸੰਗਤਿ।
ਬੈਠਿ ਬੈਠਿ ਕਰਿ ਅਪਨੀ ਪੰਗਤਿ।
ਸਭਿ ਤ੍ਰਿਪਤੇ ਅਚਿ ਸਾਦ ਅਹਾਰਾ।
ਕੀਨਸਿ ਇਨਿ ਗੁਰ ਪੁਰਬ ਅੁਦਾਰਾ ॥੪੪॥
ਸ਼੍ਰੀ ਅੰਗਦ ਗੁਰ ਸਿਮਰਨ ਕਰਿ ਕਰਿ।
ਬੰਦਤਿ ਕਰ ਬੰਦਹਿਣ ਸਿਰ ਧਰ ਧਰਿ।
ਸ਼੍ਰੀ ਨਾਨਕ ਕੋ ਲੇ ਕਰਿ ਨਾਮਾ।
ਕਰਿ ਅਰਦਾਸ ਸਰਬ ਅਭਿਰਾਮਾ ॥੪੫॥
ਮਸਤਕ ਟੇਕਤਿ ਸੰਗਤਿ ਸਾਰੀ।
ਕਰਿ ਅੁਤਸਾਹ ਮਿਲੀ ਤਿਸ ਬਾਰੀ੨।
ਦਾਸੂ ਅਰੁ ਦਾਤੂ ਕੇ ਮਨ ਕੀ।
ਲਖਿ ਸ਼੍ਰੀ ਅਮਰ ਗੁਰੂ ਬਿਧਿ ਇਨ ਕੀ੩ ॥੪੬॥
ਹੋਇ ਨਮ੍ਰਿ ਪਦ ਪਰ ਕਰਿ ਨਮੋ।
ਸੰਗਤਿ ਭਈ ਸੰਗ ਤਿਹ ਸਮੋ।
ਗੋਇੰਦਵਾਲ ਪੰਥ ਚਲਿ ਪਰੇ।
ਮੁਖ ਖਡੂਰ ਦਿਸ਼ ਤਿਸ ਬਿਧਿ ਕਰੇ ॥੪੭॥
ਪਾਛਲ ਦਿਸ਼ਾ ਗਮਨਤੇ ਜਾਇਣ।
ਇਸੀ ਪ੍ਰਕਾਰ ਪਹੁਣਚਿ ਤਿਸ ਥਾਇਣ।
ਸ਼੍ਰੀ ਅੰਗਦ ਕੋ ਸਿਮਰਨ ਕਰਿ ਕੈ।
ਮਸਤਕ ਧਰਨੀ ਪਰ ਨਿਜ ਧਰਿ ਕੈ ॥੪੮॥
ਨਮਸਕਾਰ ਕਰਿ ਪ੍ਰੇਮ ਪ੍ਰਬੀਨ।
ਗੋਇੰਦਵਾਲ ਦਿਸ਼ਾ ਮੁਖ ਕੀਨ।
ਜਾਇ ਆਪੁਨੇ ਸਦਨ ਬਿਰਾਜੇ।


੧ਰਸੋਈ ਤਿਆਰ ਕੀਤੀ।
੨ਅੁਸ ਵੇਲੇ।
੩ਭਾਵ ਦਾਸੂ ਦਾਤੂ ਦੀ।

Displaying Page 268 of 626 from Volume 1