Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੪੨
ਰਜ਼ਖਂ ਵਾਲੇ ਹਨ, ਤੇ ਰਾਜ ਤਾਜ ਸੁਖ ਦੇ ਸਾਰੇ ਸਾਮਾਨਾਂ ਦੇ ਦੇਣ ਵਾਲੇ ਹਨ, ਤਾਂਤੇ
ਮੇਰਾ ਕਾਰਜ ਗ਼ਰੂਰ ਨਿਰਵਿਘਨ ਸਿਰੇ ਚੜ੍ਹਾਅੁਣਗੇ।
ਸਾਗਰ ਗੰਭੀਰ ਪਰ ਪ੍ਰੇਮ ਤੇ ਅਛੋਭ ਨਹਿਣ ਵਿਚ ਕਵੀ ਜੀ ਦਾ ਸਾਗਰ ਦੀ ਪਰ-ਪੀੜਾ ਤੋਣ
ਪੀੜਤਿ ਨਾ ਹੋਣ ਵਾਲੀ ਗੰਭੀਰਤਾ ਵਲ ਇਸ਼ਾਰਾ ਹੈ, ਜਦ ਕੋਈ ਮਨੁਖ ਜਾਣ ਬੇੜਾ ਡੁਬੇ
ਅੁਨ੍ਹਾਂ ਦੇ ਦੁਜ਼ਖ ਦਾ ਅੁਸਲ਼ ਕੋਈ ਛੋਭ ਨਹੀਣ ਹੁੰਦਾ; ਪਰ ਗੁਰੂ ਜੀ ਪਰ-ਪੀੜਾ ਦੇਖਕੇ
ਦ੍ਰਵਦੇ ਹਨ। ਸਾਗਰ ਵਾਣੂ ਗੰਭੀਰ ਤਾਂ ਹਨ ਪਰ ਅੁਸ ਵਾਣੂ ਭਾਵਹੀਨ ਨਹੀਣ ਹਨ।
੧੩. ਇਸ਼-ਦਸੋ ਗੁਰੂ ਸਾਹਿਬਾਣ ਦਾ-ਮੰਗਲ।
ਸੈਯਾ: ਇਕ ਜੋਤਿ ਅੁਦੋਤਕ ਰੂਪ ਦਸ਼ੋ ਸ਼ੁਭ
ਹੋਤਿ ਅੰਧੇਰ ਗੁਬਾਰ ਅੁਦਾਰਾ।
ਜਗ ਮੈਣ ਸੁ ਪ੍ਰਕਾਸ਼ ਚਹੋ ਖਰਿਬੇ
ਅੁਪਦੇਸ਼ ਦਿਯੋ ਸਿਜ਼ਖ ਭੇ ਨਰ ਦਾਰਾ।
ਪਰਲੋਕ ਸਹਾਇ ਅਸ਼ੋਕ ਕਰੇ
ਇਸ ਲੋਕ ਮੈਣ ਰਾਣਕ ਕਰੇ ਸਿਰਦਾਰਾ।
ਗੁਰ ਬ੍ਰਿੰਦਨ ਕੇ ਪਗ ਸੁੰਦਰ ਕੋ
ਅਰਬਿੰਦ ਮਨੋ ਅਭਿਬੰਦ ਹਮਾਰਾ ॥੧੯॥
ਅੁਦੋਤਕ = ਪ੍ਰਕਾਸ਼ ਕਰਨ ਵਾਲੇ। ਪ੍ਰਕਾਸ਼ਕ। ।ਸੰਸ: ਅੁਦੋਤ = ਪ੍ਰਕਾਸ਼। ਕ =
ਕਰਨ ਵਾਲੇ॥
ਅੰਧੇਰ = ਹਨੇਰਾ, ਭਾਵ ਅੁਸ ਗ਼ੁਲਮ ਤੋਣ ਹੈ ਜੋ ਪਰਜਾ ਦੇ ਅੁਜ਼ਤੇ ਹੁੰਦਾ ਸੀ। ਇਹ
ਇਕ ਮੁਹਾਵਰਾ ਹੈ। ਹੁਣ ਤਕ ਬੀ ਜਦ ਕਿਤੇ ਗ਼ੁਲਮ ਹੋਵੇ ਤਾਂ ਕਹਿਣਦੇ ਹਨ-ਹਨ੍ਹੇਰ ਹੋ ਗਿਆ।
ਕੋਈ ਗ਼ੁਲਮ ਕਰੇ ਤਾਂ ਕਹਿਣਦੇ ਹਨ-ਹਨ੍ਹੇਰ ਮਾਰਿਆ ਸੂ। ।ਯਥਾ- ਬਾਝ ਗੁਰੂ ਅੰਧੇਰ ਹੈ ਖਹਿ
ਖਹਿ ਮਰਦੇ ਬਹੁਬਿਧਿ ਲੋਆ। ।ਭਾ: ਗੁਰ: ਵਾ: ੧, ਪੌ: ੨੨॥
ੁਬਾਰ = ਗਰਦੇ ਦੇ ਅੁਡਾਰ ਹੋਣ ਨਾਲ ਜੋ ਹਨ੍ਹੇਰ ਪੈਣਦਾ ਹੈ।
ਇਸ ਦੀ ਮੁਰਾਦ ਅਜ਼ਗਾਨ ਦੇ ਅੰਧਕਾਰ ਤੋਣ ਹੈ ਜੋ ਪਰਜਾ ਦੇ ਅਜ਼ਗਾਨੀ ਹੋਣ ਕਰਕੇ
ਅੁਹਨਾਂ ਦੀਆਣ ਮਜ਼ਤਾਂ ਮਾਰ ਰਿਹਾ ਸੀ। ।ਯਥਾ- ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ
ਲੁਕਾਈ। ।ਭਾ: ਗੁਰ: ਵਾ: ੧, ਪੌ: ੨੪॥
ਅੁਦਾਰਾ = ਸਖੀ, ਬੜਾ। ਇਥੇ ਅਰਥ ਬੜਾ ਹੈ।
ਸੁ ਪ੍ਰਕਾਸ਼ = ਸ੍ਰੇਸ਼ਟ ਪ੍ਰਕਾਸ਼, ਇਸ਼ਾਰਾ ਅੁਸ ਪੂਰਨ ਨਿਰੋਲ ਆਤਮ ਜੀਵਨ ਤੇ
ਇਲਾਹੀ ਗਾਨ ਵਜ਼ਲ ਹੈ ਜੋ ਸਤਿਗੁਰਾਣ ਨੇ ਜਗਤ ਲ਼ ਦਿਜ਼ਤਾ ਤੇ ਧੁਰੋਣ ਲੈਕੇ ਆਏ ਸਨ।
ਨਰ ਦਾਰਾ = ਨਰ = ਮਨੁਖ। ਦਾਰਾ = ਇਸਤ੍ਰੀ।
ਅਸ਼ੋਕ = ਸ਼ੋਕ ਰਹਤ, ਬੇਫਿਕਰ। ਰਾਣਕ = ਰੰਕ, ਕੰਗਾਲ।
ਬ੍ਰਿੰਦਨ = ਸਮੂਹ, ਸਾਰੇ। ਅਰਬਿੰਦ = ਕਮਲ।
ਅਭਿਬੰਦ = ਨਮਸਕਾਰ, ਬੜੇ ਅਦਬ ਵਾਲੇ ਨਮਸਕਾਰ ਤੋਣ ਮੁਰਾਦ ਹੈ।
।ਸੰਸ: ਅਭਿ+ਵੰਦ। ਵੰਦਨਾ = ਸਤਿਕਾਰ (ਕਰਨਾ), ਅੁਸਤਤੀ (ਕਰਨੀ),
ਨਮਸਕਾਰ॥