Sri Gur Pratap Suraj Granth
ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੫
੨੯. ।ਸ੍ਰੀ ਗੁਰ ਅਮਰ ਜੀ ਦੀ ਕਥਾ ਦਾ ਆਰੰਭ, ਚੁਬਾਰਾ ਸਾਹਿਬ।॥
੨੮ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੦
ਦੋਹਰਾ: ਅਬਿ* ਸ਼੍ਰੀ ਸਤਿਗੁਰ ਅਮਰ ਕੀ, ਕਥਾ ਕਹੌਣ ਰੁਚਿ ਠਾਨਿ।
ਸ਼੍ਰੋਤਾ ਸੁਨਹੁ ਪ੍ਰਸੰਨ ਹੈ, ਦਿਹੁ ਸਿਜ਼ਖੀ ਮੁਝ ਦਾਨ ॥੧॥
ਪਾਧੜੀ ਛੰਦ: ਮੈ ਸੁਨੀ ਜਿਤਕ ਸਿਖ ਮੁਖ ਦੁਵਾਰ।
ਅਰ ਲਿਖੀ ਪਠੀ ਜਹਿਣ ਕਹਿਣ ਅੁਦਾਰ।
ਸੋ ਸਭ ਬਨਾਇ ਛੰਦਨ ਮਝਾਰ।
ਅਬਿ ਕਰਵ ਨਿਰੂਪਨ ਰੀਤਿ ਚਾਰੁ ॥੨॥
ਸ਼੍ਰੀ ਅਮਰ ਦਾਸ ਜਿਮ ਮਾਰਤੰਡ੧।
ਗਾਦੀ ਗੁਰੂਨਿ ਸੰਦਨ੨ ਅਖੰਡ।
ਤਿਸ ਪਰ ਅਰੂਢ੩ ਥਿਤ ਹੋਇ ਆਪ।
ਕੀਨਸਿ ਪ੍ਰਕਾਸ਼ ਸਭਿ ਦਿਸ਼ ਪ੍ਰਤਾਪ ॥੩॥
ਗੁਰਪੁਰਬ ਆਦਿ ਕਰਿ ਕੈ ਖਡੂਰ।
ਗੋਇੰਦਵਾਲ ਪਹੁੰਚੇ ਹਦੂਰ੪।
ਦੀਨਾਨਿ ਨਾਥ ਗੁਰਤਾ ਸੁ ਪਾਇ।
ਹੁਇ ਅਨਣਦ ਮਗਨ ਪ੍ਰਵਿਸ਼ੇ ਜੁ ਜਾਇ ॥੪॥
ਇਕ ਹੁਤੋ ਸਦਨ ਪਰ ਸਦਨ ਚਾਰੁ੫।
ਤਿਸ ਪਰ ਅਰੂਢਿ ਦਿਯ ਦਰ ਕਿਵਾਰ੬।
ਨਿਕਸੇ ਨ ਵਹਿਰ, ਨਹਿਣ ਕੋ ਬੁਲਾਇ।
ਥਿਤ ਹੁਇ ਸਮਾਧਿ ਗੰਭੀਰ ਲਾਇ ॥੫॥
ਹੈ ਕਰਿ ਇਕੰਤ ਆਨਦ ਲੀਨਿ।
ਜਬਿ ਮਹਦ ਜੋਤਿ ਪ੍ਰਾਪਤ ਪ੍ਰਬੀਨ।
ਨਹਿਣ ਸਕਹਿ ਬੇਦ ਜਿਸ ਕੋ ਬਤਾਇ।
ਮਨ ਗਿਰਾ ਜੁਗਤਿ ਜਿਹ ਨਹਿਣ ਲਖਾਇ੭ ॥੬॥
ਅਸ ਅਨਦ ਸਿੰਧੁ ਮਹਿਣ ਸਥਿਤ ਹੋਇ।
ਜਿਸ ਏਕ ਬੂੰਦ ਲਹਿ ਜਗਤ ਜੋਇ।
*ਪਾ:-ਅਬ।
੧ਸੂਰਜ।
੨ਗਾਦੀ ਰੂਪੀ ਰਥ।
੩ਚੜ੍ਹਕੇ।
੪ਸ਼੍ਰੀ ਜੀ ਆਪ।
੫ਘਰ ਤੇ ਸੁਹਣਾ ਘਰ ਭਾਵ ਚੁਬਾਰੇ ਤੋਣ ਹੈ।
੬ਤਖਤੇ ਬੰਦ ਕਰ ਦਿਜ਼ਤੇ।
੭ਮਨ ਬਾਣੀ ਸਮੇਤ ਜਿਸ ਲ਼ ਲਖ ਨਹੀਣ ਸਕਦਾ।