Sri Gur Pratap Suraj Granth

Displaying Page 271 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੨੮੪

੩੪. ।ਸੰਤੋਖਸਰ ਵਿਚੋਣ ਜੋਗੀ ਨਿਕਲਿਆ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੩੫
ਦੋਹਰਾ: ਸ਼੍ਰੀ ਅਰਜਨ ਜੀ ਗੁਰ ਭਏ,
ਪਰਅੁਪਕਾਰੀ ਪੀਨ੧।
ਕਰਹਿ ਅੁਧਾਰਨ ਅਨਿਕ ਹੀ,
ਦੇ ਅੁਪਦੇਸ਼ ਪ੍ਰਬੀਨ ॥੧॥
ਚੌਪਈ: ਬਚਨ ਪਿਤਾ ਕੇ ਸਿਮਰਨ ਕਰੇ।
ਤੀਰਥ ਸਿਰਜਨ ਇਜ਼ਛਾ ਧਰੇ।
ਕਰੋ ਪ੍ਰਿਥਮ੨ ਬੀਤੋ ਚਿਰਕਾਲ।
ਪੁਨ ਇਕਜ਼ਤ੍ਰ ਹੁਇ ਨੀਰ ਬਿਸਾਲ ॥੨॥
ਮ੍ਰਿਤਕਾ ਸੰਗ ਸੂ ਪੂਰੋ ਗਯੋ।
ਖਨਨ੩ ਚਿੰਨ੍ਹ ਸਭਿ ਮਿਟਤੋ ਭਯੋ।
ਟੋਵਾ ਹੁਤੋ ਅਲਪ੪ ਹੀ ਕਰਿਯੋ।
ਸਨੈ ਸਨੈ ਜਲੁ ਸਗਲੋ ਭਰਿਯੋ ॥੩॥
ਚਹੁ ਦਿਸ਼ ਤੇ ਢਰਿ ਮ੍ਰਿਤਕਾ ਪਰੀ।
ਜਿਸ ਤੇ ਨਾਂਹਿ ਚਿਨਾਰੀ੫ ਕਰੀ।
ਇਤਿ ਅੁਤਿ ਫਿਰੇ ਬ੍ਰਿੰਦ ਤਰੁ ਖਰੇ।
ਬਦਰੀ ਆਦਿ ਨ ਜਾਨਿਯ ਪਰੇ ॥੪॥
ਬ੍ਰਿਜ਼ਛ ਸਿੰਸਪਾ੬ ਜਾਇ ਸੁ ਹੇਰਾ।
ਖਰੇ ਭਏ ਸਤਿਗੁਰ ਤਿਸ ਬੇਰਾ।
ਤੀਨ ਕਾਲ ਸਰਬਜ਼ਗ ਮਹਾਂਨਾ।
ਖੋਜਤਿ ਜਿਮ ਅਲਪਜ਼ਗ ਅਜਾਨਾ ॥੫॥
ਮਿਟ ਗਯੋ ਚਿੰਨ੍ਹ ਰਹੋ ਕੁਛ ਟੋਵਾ।
ਨਿਸ਼ਚੈ ਭਯੋ ਨ, ਫਿਰ ਫਿਰ ਜੋਵਾ।
ਝਾਰ ਕਰੀਰ ਬੇਲੁ ਬਿਸਤਾਰਾ।
ਨਹਿ ਨਿਰਨੈ ਕਿਯ ਸਕਲ ਨਿਹਾਰਾ ॥੬॥
ਫਲ ਦਿਖਾਇ ਚਾਹਤਿ ਬਿਦਤਾਵਾ।


੧ਬੜੇ।
੨ਭਾਵ ਸ਼੍ਰੀ ਗੁਰੂ ਰਾਮਦਾਸ ਜੀ ਦਾ ਪਹਿਲੋਣ ਦਾ ਪੁਟਵਾਇਆ।
੩ਖੋਦਂ ਦੇ।
੪ਥੋਹੜਾ।
੫ਪਛਾਂ।
੬ਟਾਹਲੀ।

Displaying Page 271 of 453 from Volume 2