Sri Gur Pratap Suraj Granth

Displaying Page 273 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੮

ਹਾਥ ਜੋਰਿ ਹੁਇ ਸਮੁਖ ਬਖਾਨਿ।
ਸਭਿ ਘਟਿ ਅੰਤਰਜਾਮੀ ਹੇ ਪ੍ਰਭੁ!
ਵਹਿਰ ਖਰੀ ਸੰਗਤ ਹਿਤਵਾਨ।
ਦਰਸ਼ਨ ਕੋ ਅਭਿਲਾਖਤਿ ਅੁਰ ਮਹਿਣ
ਜੇ ਸਿਜ਼ਖੀ ਮਹਿਣ ਰਹਿਣ ਸਾਵਧਾਨ।
ਤਰ ਸ਼ੁਸ਼ਕਤਿ ਜਲ ਕੋ ਜਿਮੁ ਕਾਣਖਤਿ੧
ਪਿਤ ਦੇਖਨ ਸੁਤ ਚਾਹਿ ਮਹਾਂਨ+ ॥੧੯॥
ਬਿਨੈ ਸੁਨੀ ਲਖਿ ਸਿਜ਼ਖਨ ਮਨ ਕੀ
ਬੋਲੇ ਸ਼੍ਰੀ ਸਤਿਗੁਰ ਸੁਖ ਖਾਨ।
ਤਨਹੁ ਚੰਦੋਵਾ ਸੁੰਦਰ ਅੂਪਰ
ਫਰਸ਼ ਕਰਹੁ ਬੈਠਨਿ ਇਸਥਾਨਿ।
ਬਜ਼ਲੂ ਨੇ ਸਭਿ ਕੀਨਸਿ ਤਾਰੀ
ਜੋਣ ਜੋਣ ਸ਼੍ਰੀ ਗੁਰ ਕੀਨਿ ਬਖਾਨਿ।
ਆਇ ਸਿੰਘਾਸਨ ਪਰ ਤਬਿ ਬੈਠੇ
ਭਗਤ ਵਛਲ ਨਿਜ ਬਿਰਦ ਪਛਾਨ ॥੨੦॥
ਚਕ੍ਰਵਰਤਿ ਨ੍ਰਿਪ ਪੋਸ਼ਿਸ਼ ਪਹਿਰਹਿ
ਤਥਾ ਤ੍ਰਿਜ਼ਤੀਓ ਰੂਪ ਸੁਹਾਇ।
ਜਿਮਿ ਇਕ ਨਟ ਹੁਇ ਸਾਂਗ ਕਰੈ ਬਹੁ,
ਬਦਲਹਿ ਬੇਖ ਜਗਤ ਦਿਖਰਾਇ।
ਦੇਖ ਨਿਹਾਰ ਭਿੰਨ ਪਹਿਚਾਨਹਿਣ
ਸਭਿ ਕੀ ਮਤਿ ਕੌ ਦੇ ਬਿਰਮਾਇ੨।
ਢਿਗ ਵਰਤੀ੩ ਜੋ ਦਾਸ ਤਾਂਹਿ ਕੋ
ਲਖਹਿ ਸੁ -ਇਕ ਬਹੁ ਬੇਖ ਬਨਾਇ੪- ॥੨੧॥
ਤਿਮਿ ਸਤਿਗੁਰ ਕੇ ਸਿਜ਼ਖ ਸਮੀਪੀ
ਸੋ ਜਾਨਹਿਣ -ਇਕ ਜੋਤਿ ਜਗੰਤਿ।
ਅਪਰ ਸਰੀਰ ਧਰਨ ਸਮੁ ਬੇਖ੫- ਸੁ,
ਦ੍ਰਿੜ੍ਹ ਮਤਿ ਰਾਖਹਿਣ, ਨਹੀਣ ਭੁਲਤਿ।


੧ਸੁਕਦਾ ਬ੍ਰਿਜ਼ਛ ਜਿਵੇਣ ਜਲ ਲ਼ ਲੋਚਦਾ ਹੈ।
+ਪਾ:-ਤਿਮ ਦੇਖਨਿ ਕੀ ਚਾਹਿ ਮਹਾਨ।
੨ਭਰਮਾ ਦੇਵੇ।
੩ਨੇੜੇ ਰਹਿਂ ਵਾਲੇ।
੪ਲਖਦੇ ਹਨ ਕਿ ਇਹ ਇਕੋ ਹੀ ਬਹੁਤ ਵੇਸ ਬਣਾ ਰਿਹਾ ਹੈ।
੫ਹੋਰ ਸਰੀਰ ਦਾ ਧਾਰਨਾ ਵੇਸ (ਬਦਲਂ) ਵਾਣੂ ਹੈ।

Displaying Page 273 of 626 from Volume 1