Sri Gur Pratap Suraj Granth

Displaying Page 274 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮੯

ਸ਼੍ਰੀ ਨਾਨਕ ਅੰਗਦ ਅਬਿ ਸੋ ਇਹ,
ਬੈਠੇ ਤਖਤ ਸੁਹਾਇਣ ਮਹੰਤ੧।
ਆਇਸੁ ਪਾਇ ਨਿਕਟ ਸਭਿ ਆਏ
ਬੰਦਨ ਕਰਿ ਅਕੋਰ ਅਰਪੰਤਿ ॥੨੨॥
ਦਰਸ਼ਨ ਕਰਿ ਕਰਿ ਆਨਣਦ ਧਰਿ ਧਰਿ
ਮਿਲਿ ਮਿਲਿ ਗੁਨ ਕਹਿ ਕਹਿ ਸਹਿ ਪ੍ਰੇਮ।
ਅੁਦੋ ਗਾਨ ਰਵਿ, ਹਰਿ ਅਜ਼ਗਾਨ ਤਮ੨,
ਪੁਰਹਿਣ ਕਾਮਨਾ ਪ੍ਰਾਪਤਿ ਛੇਮ੩।
ਬੁਜ਼ਢੇ ਆਦਿਕ ਸਿਜ਼ਖ ਸਕਲ ਜੇ
ਰਿਦੇ ਸੁਜ਼ਧ ਤਪਤੋ ਜਿਮਿ ਹੇਮ੪।
ਨਮ੍ਰਿ ਹੋਇ ਕਰਿ ਬੈਠਿ ਗਏ ਢਿਗ
ਜਿਨ ਕੇ ਮਨ ਸਿਜ਼ਖੀ ਕਹੁ ਨੇਮ ॥੨੩॥
ਸ਼ਬਦ ਕੀਰਤਨ ਹੋਨਿ ਲਗੋ ਤਬਿ
ਕਰਹਿਣ ਰਬਾਬੀ ਰਾਗ ਅਲਾਪ।
ਸ਼੍ਰੀ ਗੁਰ ਕੋ ਦਰਬਾਰ ਲਗੋ ਪਿਖਿ
ਸਿਜ਼ਖਨ ਕੈ ਮਨ ਆਨਣਦ ਥਾਪ।
ਸੁਨੇ ਸ਼ਬਦ ਨਿਜ ਭਾਗ ਬਡੇ ਲਖਿ
ਬਿਦਤੋ ਜਹਿਣ ਜਹਿਣ ਗੁਰੂ ਪ੍ਰਤਾਪ।
ਥਾਪ ਅੁਥਾਪਨ ਸਭਿ ਕੇ ਸੰਮ੍ਰਥ,
ਪਾਪ ਕਲਾਪ ਖਾਪਿ੫, ਹਰਿਜਾਪ ॥੨੪॥
ਦੋਹਰਾ: ਗੁਰਤਾ ਗਾਦੀ ਪਰ ਥਿਰੇ, ਤ੍ਰਿਤੀਓ ਰੂਪ* ਨਵੀਨ।
ਬੁਜ਼ਢੇ ਆਦਿਕ ਸਿਜ਼ਖ ਸਭਿ, ਅੁਸਤਤਿ ਕਰਤਿ ਪ੍ਰਬੀਨ ॥੨੫॥
ਤ੍ਰਿਭੰਗੀ ਛੰਦ: ਕਲਿਜੁਗ ਨਰ ਤਾਰਨ, ਲਖਿ ਇਹ ਕਾਰਨ,
ਤਨ ਕੋ ਧਾਰਨ ਕੀਨ ਪ੍ਰਭੋ!
ਸਿਜ਼ਖਨ ਹਿਤਕਾਰੀ ਜਮ ਭੈ ਹਾਰੀ
ਭਗਤਿ ਬਿਥਾਰੀ ਆਪ ਬਿਭੋ੬।


੧ਪ੍ਰਧਾਨ, ਪੂਜਨੀਕ।
੨ਗਾਨ ਰੂਪੀ ਸੂਰਜ ਚੜ੍ਹਿਆ ਤੇ ਨਾਸ਼ ਹੋਇਆ ਅਗਾਨ ਰੂਪੀ ਅੰਧੇਰਾ।
੩ਕੁਸ਼ਲ, ਮੁਕਤੀ।
੪ਤਪਾਏ ਸੋਨੇ ਵਾਣੂ ਸੁਧ ਰਿਦੇ ਵਾਲੇ।
੫ਨਾਸ਼ ਕਰਤਾ।
*ਪਾ:-ਗੁਰੂ।
੬ਵਿਆਪਕ ਨੇ ।ਸੰਸ: ਵਿਭੁ॥।

Displaying Page 274 of 626 from Volume 1