Sri Gur Pratap Suraj Granth

Displaying Page 275 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੨੮੮

੪੧. ।ਸ਼੍ਰੀ ਹਰਿਰਾਇ ਜੀ ਦੀ ਦਸਤਾਰ ਬੰਦੀ॥
੪੦ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੨
ਦੋਹਰਾ: ਨਰ ਨਾਰੀ ਨਿਤ ਪ੍ਰਤਿ ਨਏ,
ਕੀਰਤਪੁਰਿ ਮਹਿ ਆਇ।
ਸਨਬੰਧੀ ਸਿਖ ਸੰਗਤਾਂ,
ਰੋਦਤਿ ਸ਼ੋਕ ਬਧਾਇ* ॥੧॥
ਚੌਪਈ: ਅਲਪ ਬੈਸ ਮਹਿ ਸ਼੍ਰੀ ਹਰਿਰਾਇ।
ਕ੍ਰਿਯਾ ਪਿਤਾ ਹਿਤ ਕਰਹਿ ਬਨਾਇ+।
ਬੀਨ ਪੁਸ਼ਪ ਸੁਰਸਰਿ ਪਹੁਚਾਏ+।
ਅਪਰ ਜਥੋਚਿਤ ਬਿਧੀ ਕਰਾਏ ॥੨॥
ਦਿਵਸ ਤੀਨ ਦਸ ਜਬਹਿ ਬਿਤਾਏ।
ਭਯੋ ਸਮਾਜ ਮਨੁਜ ਸਮੁਦਾਏ੧।
ਜਹਿ ਲੌ ਪਹੁਚਿ ਆਇਬੇ ਕੇਰੀ੨।
ਮਿਲੀ ਸੰਗਤੈਣ ਆਨਿ ਘਨੇਰੀ ॥੩॥
ਜੋਧਰਾਇ ਅਰੁ ਸਾਹਿਬ ਭਾਨਾ।
ਸ਼੍ਰੀ ਹਰਿਗੋਵਿੰਦ ਸੰਗ ਬਖਾਨਾ।
ਸ਼੍ਰੀ ਗੁਰਦਿਜ਼ਤੇ ਕੇ ਜੁਗ ਨਦ।
ਧੀਰਮਲ ਹੈ ਬੈਸ ਬਿਲਦ ॥੪॥
ਸੋ ਨਹਿ ਚਲਿ ਕੀਰਤਿ ਪੁਰਿ ਆਵਾ।
ਤੁਟੋ ਸਭਿਨਿ ਤੇ, ਕਾ ਲਖਿ ਪਾਵਾ।
ਪਿਤ ਪਰਲੋਕ ਭਯੋ ਅਸ ਸਮਾਂ।
ਆਇ ਨ ਪਹੁਚੋ ਕੀਨਿ ਨ ਮਾਂ ॥੫॥
ਦੇਨੀ ਬਨੈ ਅਬੈ ਦਸਤਾਰ।
ਕੋ ਰਾਵਰ ਨੇ ਕੀਨਿਸ ਢਾਰ੩।
ਪੁਰਿ ਕਰਤਾਰ ਦੇਨਿ ਕੋ ਜਾਇ।
ਅਪਰ ਨਹੀਣ ਕੋ ਬਨੈ ਅੁਪਾਇ ॥੬॥

+ਇਥੇ ਕ੍ਰਿਯਾ ਦਾ ਭਾਵ ਸ਼ਾਇਦ ਪ੍ਰੇਤ ਕ੍ਰਿਯਾ ਹੋਵੇ, ਪਰ ਪਹਿਲੇ ਦਿਨ ਗ਼ਿਕਰ ਕੋਈ ਨਹੀਣ ਆਇਆ, ਪਿਛੇ
ਗੁਰ ਘਰ ਵਿਚ ਵੈਦਕ ਲੌਕਿਕ ਰੀਤੀ ਬੰਦ ਹੋ ਚੁਜ਼ਕੀ ਹੈ, ਫਿਰ ਇਹ ਕਹਿਂਾ ਦਰੁਸਤ ਨਹੀਣ। ਦੂਸਰੇ ਫੁਲ
ਗੰਗਾ ਭੇਜਂੇ ਠੀਕ ਨਹੀਣ ਜਾਪਦੇ, ਫੁਜ਼ਲ ਕੀਰਤ ਪੁਰ ਹੀ ਪਾਏ ਗਏ ਸਤਲੁਜ ਵਿਚ। ਤਦ ਤੋਣ ਹੀ ਇਹ ਰਿਵਾਜ
ਸਿਜ਼ਖਾਂ ਵਿਚ ਜਾਰੀ ਰਿਹਾ ਹੈ ਕਿ ਫੁਲ ਏਥੇ ਜਾਕੇ ਪਾਅੁਣਦੇ ਰਹੇ ਹਨ। ਅਜ਼ਜ ਤਕ ਬੀ ਅਨੇਕਾਣ ਸਿਖ ਲੈ ਕੇ ਜਾਣਦੇ
ਹਨ, ਤੇ ਕਹਿਦੇ ਸੁਣੀਦੇ ਹਨ, ਪਤਾਲ ਪੁਰੀ ਕੀਰਤਪੁਰ ਫੁਲ ਲੈ ਕੇ ਚਜ਼ਲੇ ਹਾਂ।
੧ਬਹੁਤੇ ਪੁਰਸ਼ਾਂ ਦਾ ਇਕਜ਼ਠ ਹੋਇਆ।
੨ਜਿਜ਼ਥੋਣ ਤਜ਼ਕ ਆਅੁਣ ਦੀ ਪਹੁੰਚ ਸੀ।
੩ਰੀਤੀ।

Displaying Page 275 of 405 from Volume 8