Sri Gur Pratap Suraj Granth

Displaying Page 284 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੯੯

ਕਰਹਿਣ ਸਦਨ ਨਿਜ ਬਸਨ ਕੋ, ਪੁਨ ਲਹਿਣ ਸੁਖਰਾਸੇ੧ ॥੬॥
ਸਾਵਂ ਮਲ ਬੋਲੋ ਸੁਨਤਿ, ਜੋਰੇ ਜੁਗ ਹਾਥਾ।
ਦਰਬ ਬਿਨਾ ਕਿਮ ਆਇ ਹੈ, ਨਹਿਣ ਨਰ ਗਨ ਸਾਥਾ੨।
ਏਕਾਕੀ ਹੌ ਜਾਇ ਕੈ, ਕਾ ਕਰਵਿ ਅੁਪਾਏ।
ਪਰਬਤ ਬਾਸੀ ਲੋਕ ਜੇ, ਕਿਮ ਕਹੋ ਕਮਾਏ੩ ॥੭॥
ਗੁਰ ਮਹਿਮਾ ਜਾਨਹਿਣ ਨਹੀਣ, ਜੇ ਪਰਬਤ ਬਾਸੀ।
ਲਾਵਨ ਕਾਠ ਸਮੂਹ ਕੋ, ਕਿਮ ਕਰਵਿ ਪ੍ਰਯਾਸੀ੪।
ਜੋ ਬਿਧਿ ਆਪ ਬਖਾਨਹੌ, ਤੈਸੇ ਮੈਣ ਲਾਵੌਣ।
ਕੈ ਅਗ਼ਮਤ ਮੁਝ ਨਿਕਟ ਹੁਇ, ਨ੍ਰਿਪ ਕੋ ਦਰਸਾਵੌਣ ॥੮॥
ਕਰੋਣ ਸਿਜ਼ਖ ਤਿਸ ਦੇਸ਼ ਕੋ, ਆਗਾ ਪੁਨ ਮਾਨੈ।
ਆਵਹਿ ਦੀਰਘ ਦਾਰ ਤਬ, ਹਮ ਜਿਤਿਕ ਬਖਾਨੈ।
ਤਬਿ ਸੁਨਿ ਕੈ ਸ੍ਰੀ ਅਮਰ ਜੀ, ਲਖਿ ਕੈ ਤਿਸ ਆਸ਼ੈ।
ਕਹੋ ਕਿ ਜੈਸੇ ਚਿਤ ਚਹਹੁ, ਤਸ ਹੁਇ ਤੁਵ ਪਾਸੈ ॥੯॥
ਸਾਵਂ ਮਲ ਕੀ ਮਾਤ ਨੇ, ਸੁਨਿ ਸ਼੍ਰੋਨ ਮਝਾਰਾ।
ਕਰੋ ਪੁਜ਼ਤ੍ਰ ਕੋ ਮੋਹੁ ਬਹੁ, ਅੁਰ ਮਹਿਣ ਡਰ ਧਾਰਾ।
ਕੰਪਤਿ ਹਾਥਨਿ ਪਗਨਿ ਤੇ, ਧਰਕਤਿ ਬਹੁ ਹੀਆ।
ਚਲਿ ਆਈ ਸਤਿਗੁਰ ਨਿਕਟ, ਅਸ ਬੋਲਨ ਕੀਆ ॥੧੦॥
ਹਾਥ ਜੋਰਿ ਕੰਪਤਿ ਖਰੀ, ਇਕ ਸੁਤ ਹੈ ਮੇਰੇ।
ਡਾਕਨਿ੫ ਪਰਬਤ ਮਹਿਣ ਰਹਤਿ, ਮੈਣ ਸੁਨੀ ਘਨੇਰੇ।
ਕਾਢਿ ਕਰੇ ਜਾ ਖਾਇਣਗੀ, ਪਰਦੇਸ਼ੀ ਜਾਨੈਣ।
ਨਹਿਣ ਕੁਛ ਚਲਹਿ ਸਹਾਇਤਾ, ਜਬਿ ਪ੍ਰਾਨਨ ਹਾਨੈਣ ॥੧੧॥
ਇਕ ਪੁਜ਼ਤ੍ਰਾ੬ ਮੁਝ ਜਾਨਿ ਕੈ, ਕੀਜਹਿ ਨਿਜ ਦਾਯਾ।
ਜਿਸ ਤੇ ਇਹ ਜੀਵਤਿ ਰਹੈ, ਸੁਖ ਹੁਇ ਅਧਿਕਾਯਾ।
ਇਸ ਕੋ ਨਹੀਣ ਪਛਾਨ ਕੁਛ, ਬਿਰਮਾਇਣ ਕੁਚਾਲੀ੭।
ਕਿਮਿ ਆਵਹਿ ਹਟਿ ਸਦਨ ਕੋ, ਜਹਿਣ ਬਿਘਨ ਬਿਸਾਲੀ੮ ॥੧੨॥


੧ਸਾਰੇ ਸੁਖ।
੨ਬਹੁਤੇ ਮਨੁਖ ਨਾਲ ਨਹੀਣ।
੩ਮੇਰਾ ਕਿਹਾ ਕਿਵੇਣ ਮੰਨਂਗੇ।
੪ਕਿਵੇਣ ਯਤਨ ਕਰਾਣਗਾ।
੫ਡੈਂਾਂ।
੬ਇਕ ਪੁਜ਼ਤ੍ਰ ਵਾਲੀ।
੭ਖੋਟੀ ਚਾਲ ਵਾਲੀਆਣ (ਡੈਂਾਂ) ਭਰਮਾ ਲੈਂਗੀਆਣ।
੮ਬਹੁਤੇ ਵਿਘਨ ਹਨ ਜਿਥੇ।

Displaying Page 284 of 626 from Volume 1