Sri Gur Pratap Suraj Granth

Displaying Page 285 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੦

ਸੁਤ ਸਨੇਹ ਬਿਰਧਾ ਮਹਾਂ, ਸੁਨਿ ਬਾਕ ਸਤ੍ਰਾਸਾ੧।
ਕਰੁਨਾਨਿਧਿ ਬਿਗਸੇ ਬਹੁਤ, ਕਹਿਣ ਦੇ ਭਰਵਾਸਾ੨।
ਤੋਹਿ ਪੁਜ਼ਤ੍ਰ ਕੋ ਭੈ ਨਹੀਣ, ਗਨ ਭੂਤ ਜੁ ਪ੍ਰੇਤਾ।
ਡਾਕਨਿ ਬਪੁਰੀ ਕਾ ਕਰੈਣ, ਬਡ ਭਾ ਬਲ ਏਤਾ੩ ॥੧੩॥
ਬੀਰ ਬਵੰਜਾ ਜੋਗਨੀ, ਇਸ ਆਇਸੁ ਮਾਨੈਣ।
ਸਰਬ ਸੁਰਾਸੁਰ੪ ਜਿਤ ਕਿਤੀ, ਡਰ ਧਰੈਣ ਮਹਾਨੈ।
ਮਹਾਂ ਸ਼ਕਤਿ ਇਸ ਮੈਣ ਭਈ, ਨਹਿਣ ਕੀਜਹਿ ਤ੍ਰਾਸਾ।
ਗਈ ਸਦਨ ਕੋ ਦੀਨ ਬਨਿ, ਕੁਛ ਕਰਿ ਭਰਵਾਸ਼ਾ ॥੧੪॥
ਸਾਵਂਮਜ਼ਲ ਹਕਾਰਿ ਪੁਨ, ਨਿਜ ਨਿਕਟ ਬਿਠਾਵਾ।
ਇਕ ਰੁਮਾਲ ਕਰ ਪੌਣਛਨੋ੫, ਗੁਰ ਹਾਥ ਅੁਠਾਵਾ।
ਦਯੋ ਤਿਸਹਿ ਸਮਝਾਇ ਕਰਿ, ਇਸ ਅਗ਼ਮਤਿ ਭਾਰੀ।
ਚਹਹਿਣ ਜਿ ਕਿਸਹਿ ਸੰਘਾਰ ਦਿਹੁ, ਚਹਿਣ ਮ੍ਰਿਤਕ ਜਿਵਾਰੀ੬ ॥੧੫॥
ਜਿਸ ਕੀ ਚਿਤ ਮਹਿਣ ਚਾਹਿ ਹੁਇ, ਇਸ ਮਹਿਣ ਤੇ ਲੀਜੈ।
ਸਰਬ ਸੁਰਾਸੁਰ ਆਦਰੈਣ੭, ਚਾਹਿ ਸੁ ਕਹਿ ਦੀਜੈ।
ਥਾਤੀ ਅਗ਼ਮਤਿ ਕੀ੮ ਇਹੀ, ਨਿਹਸੰਸੈ ਮਾਨੋ।
ਕਰਹੁ ਦੇਸ਼ ਸਿਜ਼ਖ ਆਪਨੋ, ਪੁਨ ਕਾਜ ਬਖਾਨੋ ॥੧੬॥
ਬਪੁਰੇ ਕਹਾਂ ਪਹਾਰੀਏ, ਆਇਸੁ ਨਹਿਣ ਮਾਨੈਣ।
ਤੀਨ ਲੋਕ ਪਰ ਹੁਕਮ ਤੁਵ, ਨਹਿਣ ਫੇਰਨ ਠਾਂਨੈ।
ਲੇ ਰੁਮਾਲ ਹਰਖੋ ਰਿਦੈ, ਕਰ ਜੋਰ ਬਖਾਨੀ।
ਪ੍ਰਭੁ ਜੀ! ਸਭਿ ਕਾਰਜ ਸਨੈ, ਅਗ਼ਮਤ ਲੇ ਮਾਨੀ੯ ॥੧੭॥
ਲੇ ਰੁਮਾਲ ਸਿਰ ਪਰ ਧਰੋ, ਖੁਲਿ ਗਏ ਕਪਾਟਾ।
ਸਭਿ ਸਿਜ਼ਧਾਂ ਆਗੇ ਖਰੀ, ਹੇਰੋ ਬਡ ਠਾਟਾ੧੦।
ਬੰਦਨ ਕਰਿ ਗਮਨੋ ਸਦਨ, ਮਾਤਾਦਿ ਕੁਟੰਬਾ।


੧ਡਰ ਵਾਲੇ।
੨ਧਿਰਵਾਸ ਦੇਕੇ ਕਿਹਾ।
੩(ਇਸ ਵਿਚ) ਇਤਨਾ ਵਜ਼ਡਾ ਬਲ ਹੋਇਆ ਹੈ।
੪ਦੇਵਤੇ ਤੇ ਦੈਣਤ।
੫ਹਥ ਸਾਫ ਕਰਨ ਵਾਲਾ।
੬ਜੇ ਚਾਹੇਣ ਕਿ ਕਿਸੇ ਲ਼ ਮਾਰ ਦੇਵੇਣ (ਤਾਂ ਮਰ ਜਾਏਗਾ) ਜੋ ਚਾਹੇਣ ਮਰੇ ਹੋਏ ਲ਼ ਜਿਵਾਲਾਂ (ਤਾਂ ਜੀ ਪਏਗਾ)।
੭ਆਦਰ ਕਰਨਗੇ।
੮ਕਰਾਮਾਤ ਦੀ ਥੈਲੀ।
੯(ਪਹਾੜੀਏ) ਅਗ਼ਮਤ ਲੈ ਕੇ ਮੰਨ ਜਾਣਗੇ, ਭਾਵ ਪਤੀਜ ਜਾਣਗੇ। (ਅ) ਸਾਵਂਮਜ਼ਲ ਅਗ਼ਮਤ ਲੈ ਕੇ ਪਤੀਜ
ਗਿਆ ਤੇ ਕਹਿਂ ਲਗਾ: ਹੇ ਪ੍ਰਭੁ ਜੀ! ਹੁਣ ਸਾਰਾ ਕੰਮ ਬਣ ਜਾਏਗਾ।
੧੦ਠਾਠ, ਬਣਾਅੁ।

Displaying Page 285 of 626 from Volume 1