Sri Gur Pratap Suraj Granth

Displaying Page 286 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੨੯੯

੩੪. ।ਸ਼੍ਰੀ ਗੁਰੂ ਅਰਜਨ ਜੀ ਪੋਥੀਆਣ ਲੈਂ ਗਏ॥
੩੩ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩੫
ਦੋਹਰਾ: ਸੁਨਿ ਬੁਢੇ ਕੇ ਬਚਨ ਕੋ,
-ਮਿਲਹਿ ਨ ਖੁਲਹਿ ਧਿਆਨ।
ਤਿਸ ਪਰ ਬਸ ਕੈਸੇ ਚਲਹਿ,
ਕਹੋ ਸੁਨਹਿ ਨਹਿ ਕਾਨ ॥੧॥
ਅੜਿਜ਼ਲ: ਦਰ ਕੇ ਭੇਰ ਕਿਵਾਰ, ਸਮਾਧਿ ਲਗਾਵਤੋ।
ਨਿਤ ਹੀ ਮਸਤ ਸੁਭਾਵ, ਨ ਕੋਇ ਬੁਲਾਵਤੋ।
ਰਹੈਣ ਦੂਰ ਲਹਿ ਤ੍ਰਾਸ, ਸਮੀਪ ਨ ਜਾਤਿ ਕੋ।
ਹੈ ਕ੍ਰੋਧਤਿ ਅੁਚਰੈ ਸ੍ਰਾਪ, ਸੁ ਚਹਤਿ ਇਕਾਣਤ ਕੋ ॥੨॥
ਹਮਰੇ ਪਿਤ ਕੇ ਸਾਥ, ਰਿਸਾਵਤਿ ਹੀ ਰਹੋ।
ਗੁਰਤਾ ਪ੍ਰਾਪਤਿ ਨਾਂਹਿ, ਦੈਸ਼ ਯਾਂ ਤੇ ਚਹੋ।
ਸ਼੍ਰੀ ਗੁਰ ਤਿਨ ਕੇ ਪਿਤਾ, ਬਿਰਧ ਤਨ ਬਯ ਮਹਾਂ।
ਹੋ ਕਹਯੋ ਨ ਮਾਨਯੋ ਬਾਕ, ਪ੍ਰੇਮ ਤੇ ਬਹੁ ਕਹਾ ॥੩॥
ਇਸ ਕਾਰਨ ਤੇ ਦੁਲਭ, ਸ਼ਬਦ ਸਭਿ ਗੁਰਨਿ ਕੇ-।
ਸ਼੍ਰੀ ਅਰਜਨ ਚਿਤਵੰਤ, ਕਾਜ ਨਿਜ ਪੁਰਨ ਕੇ੧।
-ਆਪ ਜਾਇ ਚਲਿ ਪਾਸ, ਸੁ ਕੀਰਤਿ ਕੋ ਕਹੈਣ।
ਹੋ ਸੁਨੇ ਜਿ ਹੋਇ ਪ੍ਰਸੰਨ, ਪੋਥੀਆਣ ਸਭਿ ਲਹੈਣ ॥੪॥
ਬਿਨ ਹਮਰੇ ਤਹਿ ਗਏ, ਹਾਥ ਨਹਿ ਆਵਈ।
ਅਪਰ ਨ ਕਿਸਹੂੰ ਪਾਸ, ਜਿ ਤਹਾਂ ਲਿਖਾਵਈਣ।
ਅੁਚਰਹਿ ਸੁਜਸੁ ਬਿਸਾਲ, ਪ੍ਰਸੰਨ ਜਿ ਹੋਵਈ।
ਹੋ ਸਾਦਰ ਦੇਹਿ ਬੁਲਾਇ, ਕ੍ਰੋਧ ਅੁਰ ਖੋਵਈ ॥੫॥
ਬਡਿਅਨਿ ਇਹੈ ਸੁਭਾਵ, ਸਰਲਤਾ ਜਾਨਿ ਕੈ।
ਸੁਜਸੁ ਸੁਨਤਿ ਰਿਸ ਹਾਨਿ, ਕਹੋ ਲੇਣ ਮਾਨਿ ਕੈ।
ਧਰੈਣ ਸੁ ਅੁਰ ਬਿਸਵਾਸ, ਕਾਜ ਹੁਇ ਜਾਵਈ।
ਹੋ ਯਾਂ ਤੇ ਚਲਿਬੌ ਬਨਹਿ, ਨ ਸੰਸੈ ਆਵਈ- ॥੬॥
ਸ਼੍ਰੀ ਗੁਰ ਅਰਜਨ ਨਾਥ, ਬਿਸਾਲ ਬਿਚਾਰਿ ਕੈ।
-ਕਰਿਬੋ ਬਨਹਿ ਜਰੂਰ, ਆਲਸੋ ਟਾਲਿ ਕੈ।
ਸਭਿ ਜਗ ਪਰ ਅੁਪਕਾਰ, ਬੀੜ ਸ਼੍ਰੀ ਗ੍ਰਿੰਥ ਕੀ।
ਹੋ ਬਿਦਤਹਿ ਕਲਿ ਮਹਿ ਅਧਿਕ, ਰੀਤਿ ਸ਼ੁਭ ਪੰਥ ਕੀ ॥੭॥
ਜਿਯਤ ਜੀਵਕਾ ਬਨਹਿ, ਸੁ ਲਾਖਹੁ ਨਰਨ ਕੀ੧।


੧ਆਪਣੇ ਕੰਮ ਦੇ ਪੂਰਾ ਕਰਨੇ ਲਈ।

Displaying Page 286 of 591 from Volume 3