Sri Gur Pratap Suraj Granth

Displaying Page 286 of 459 from Volume 6

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੬) ੨੯੯

੩੬. ।ਕਰਮ ਚੰਦ ਫੜਕੇ ਛਜ਼ਡਿਆ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੬ ਅਗਲਾ ਅੰਸੂ>>੩੭
ਦੋਹਰਾ: ਦੁੰਦਭਿ ਬਜੇ ਅਨੇਕ ਹੀ, ਦਸ ਸਹਜ਼ਸ੍ਰ ਬਡ ਸੈਨ।
ਅੁਮਡੀ ਆਵਤਿ ਜੰਗ ਕੋ, ਬਿਧੀਚੰਦ ਪਿਖਿ ਨੈਨ ॥੧॥
ਨਿਸ਼ਾਨੀ ਛੰਦ: ਪਿਖੋ ਪਿਰਾਗਾ ਨਿਕਟ ਨਿਜ, ਤਿਸ ਕੋ ਸਮੁਝਾਯੋ।
ਕਰਹੁ ਸ਼ੀਘ੍ਰਤਾ ਜਾਹੁ ਅਬਿ, ਗੁਰੁ ਕੇ ਢਿਗ ਧਾਯੋ।
੧ਆਗੈ ਆਵਤਿ ਬਾਹਨੀ, ਸਭਿ ਗ਼ੋਰ ਲਗਾਏ।
ਪਾਛੈ ਅਬਦੁਲ ਖਾਨ ਹੈ, ਫਰਰੇ ਛੁਟਵਾਏ ॥੨॥
ਜੰਗ ਅੰਤ ਕੋ ਚਹਤਿ ਹੈ, ਪ੍ਰੇਰੇ ਸਭਿ ਕਾਲਾ੨।
ਧੂਰ ਅੁਡੋ ਪੂਰੋ ਗਗਨ, ਜਨੁ ਘੜਾ ਬਿਸਾਲਾ-।
ਸੁਧਿ ਦੀਜੈ ਸਤਿਗੁਰੂ ਕੋ -ਮਾਚਹਿ ਘਮਸਾਨਾ।
ਜੋਣ ਰਜਾਇ ਹੁਇ ਰਾਵਰੀ ਮਾਰਹਿ ਤੁਰਕਾਨਾ ॥੩॥
ਸੁਨਤਿ ਪਿਰਾਗਾ ਤਬਿ ਗਯੋ, ਲੈ ਦਸਕ ਸਅੂਰਾ।
ਜਿਸ ਥਲ ਮਹਿ ਸ਼੍ਰੀ ਸਤਿਗੁਰੂ, ਹਰਿਗੋਬਿੰਦ ਸੂਰਾ।
ਹਾਥ ਬੰਦਿ ਬੰਦਨ ਕਰੀ, ਸਭਿ ਦਸ਼ਾ ਸੁਨਾਈ।
ਅਬਦਲੁਖਾਂ ਅਬਿ ਆਪ ਹੀ, ਆਯਹੁ ਅਗੁਵਾਈ ॥੪॥
ਚਢੀ ਫੌਜ ਸਮ ਘਟਾ ਕੇ, ਆਵਤਿ ਅੁਮਡਾਈ।
ਤਾਗਹੁ ਤੀਰ ਸਮੀਰ ਸਮ, ਜਿਸ ਤੇ ਮਿਟਿ ਜਾਈ।
ਸੁਨਿ ਕਰਿ ਸ਼੍ਰੀ ਗੁਰੁ ਨੀਰ ਸੋਣ, ਕਰ ਚਰਨ ਪਖਾਰੇ।
ਕਰੋ ਸੁਚੇਤਾ ਸਕਲ ਬਿਧਿ, ਮੁਛ ਸ਼ਮਸ੩ ਸੁਧਾਰੇ ॥੫॥
ਪਹਿਰੇ ਬਸਤ੍ਰ ਨਵੀਨ ਸਭਿ, ਕਲੀ ਬਡ ਸ਼ੋਭੇ।
ਜਿਗਾ ਬਧੀ ਹੀਰੇ ਬਡੇ, ਜਿਨ ਪਿਖਿ ਮਨ ਲੋਭੇ।
ਚੰਦ੍ਰਹਾਸ੪ ਚੌਰਾ ਰੁਚਿਰ, ਲੇਕਰਿ ਗਰ ਪਾਯੋ।
ਤਰਕਸ਼ ਜਰੋ ਜਵਾਹਰਨਿ, ਗ਼ਾਹਰ ਦਮਕਾਯੋ ॥੬॥
ਤੀਛਨ ਭੀਛਨ ਤੀਰ ਗਨ, ਈਛਨ੫ ਤੇ ਹੇਰੇ।
ਖਪਰੇ ਸਰਪ ਸਮਾਨ ਜੇ, ਭਰਿ ਲੀਨਿ ਘਨੇਰੇ।
ਗਰ ਮੈਣ ਪਾਇ ਨਿਖੰਗ ਅਸ੬, ਪੁਨ ਸਿਪਰ ਸੰਭਾਰੀ।


੧ਤੇ ਆਖੇ ਕਿ....।
੨ਮੌਤ ਨੇ।
੩ਦਾੜ੍ਹਾ।
੪ਤਲਵਾਰ।
੫ਨੇਤ੍ਰਾਣ ਨਾਲ।
੬ਐਸਾ ਭਜ਼ਥਾ।

Displaying Page 286 of 459 from Volume 6