Sri Gur Pratap Suraj Granth

Displaying Page 287 of 437 from Volume 11

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੧) ੩੦੦

੪੩. ।ਧਮਧਾਂ ਦਾ ਰਾਹਕ। ਤਿਖਾਂ ਸਿਜ਼ਖ। ਕੈਣਥਲ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੧੧ ਅਗਲਾ ਅੰਸੂ>>੪੪
ਦੋਹਰਾ: ਸ਼੍ਰੀ ਸਤਿਗੁਰ ਧਮਧਾਨ ਮਹਿ,
ਬਾਸਰ ਬਸੇ ਬਿਸਾਲ।
ਲਮੇ ਦੇਸ਼ਨਿ ਸੰਗਤਾਂ,
ਦੇਸ਼ ਅਪਰ ਜੇ ਜਾਲ ॥੧॥
ਚੌਪਈ: ਖੋਜਤਿ ਸੁਨਤਿ ਚਲਤਿ ਗਨ ਆਵੈਣ।
ਸ਼੍ਰਮਤ ਪਹੁੰਚਿ ਦਰਸ ਕੋ ਪਾਵੈਣ।
ਜੋਣ ਜੋਣ ਆਇ ਦੂਰ ਤੇ ਦਾਸ।
ਚਿਤ ਮਹਿ ਕਰਤੇ ਪ੍ਰੇਮ ਪ੍ਰਕਾਸ਼ ॥੨॥
ਤੋਣ ਤੋਣ ਬਡ ਫਲ ਕੇ ਅਧਿਕਾਰੀ।
ਹੋਇ ਸਿਜ਼ਖ ਹੰਕਾਰ ਨਿਵਾਰੀ।
ਮਨੋ ਕਾਮਨਾ ਪ੍ਰਾਪਤਿ ਹੋਇ।
ਸੁਜਸੁ ਬਖਾਨਤਿ ਆਵਤਿ ਸੋਇ ॥੩॥
ਘਨੋ ਦਰਬ ਗੁਰ ਕੇ ਢਿਗ ਹੋਵਾ।
ਅਰਪਿ ਸੰਗਤਾਂ ਦਰਸ਼ਨ ਜੋਵਾ।
ਕਰਤਿ ਰਹੋ ਇਕ ਰਾਹਕ ਸੇਵਾ।
ਬੈਠਹਿ ਆਇ ਨਿਕਟਿ ਗੁਰੁ ਦੇਵਾ ॥੪॥
ਕੇਤਿਕ ਦਿਨ ਬਿਤਾਇ ਸੋ ਗਏ।
ਤਾਰੀ ਕਰਤਿ ਕੂਚ ਕੀ ਭਏ।
ਤਬਿ ਸੋ ਰਾਹਕ ਪਾਸ ਹਕਾਰਾ।
ਹੁਤੋ ਜੁ ਦਰਬ ਦਯੋ ਤਿਸ ਸਾਰਾ* ॥੫॥
ਹੁਕਮ ਕਰੋ ਬਡ ਕੂਪ ਖਨਾਵਹੁ।
ਧਨ ਗਨ ਲਾਇ ਨੀਕ ਬਨਿਵਾਵਹੁ।
ਇਸ ਥਲ ਧਰਮਸਾਲ ਚਿਨਵਾਵਹੁ।
ਕੋ ਸਿਖ ਸਾਧ ਬਹੁਰ ਬੈਠਾਵਹੁ ॥੬॥
ਬ੍ਰਿੰਦ ਮਹੀਰੁਹ ਸਫਲ੧ ਮੰਗਾਵਹੁ।
ਧਨ ਕੋ ਖਰਚਹੁ ਬਾ ਲਗਾਵਹੁ।
ਸ਼ਰਧਾ ਸਹਿਤ ਕਾਜ ਇਹ ਕਰੋ।


*ਤਾਗ ਤੇ ਅੁਪਕਾਰ ਬ੍ਰਿਤੀ ਕਿੰਨੀ ਵਜ਼ਡੀ ਹੈ, ਜੋ ਮਾਯਾ ਆਈ ਹੈ ਏਥੇ ਹੀ ਸਾਧ ਸੰਗਤ ਦੇ ਸੁਖ ਲਈ
ਧਰਮਸਾਲ ਤੇ ਖੂਹ ਤੇ ਖਰਚ ਕਰਕੇ ਚਜ਼ਲੇ ਹਨ।
੧ਫਲਾਂ ਵਾਲੇ ਬ੍ਰਿਜ਼ਛ।

Displaying Page 287 of 437 from Volume 11