Sri Gur Pratap Suraj Granth

Displaying Page 287 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੦੦

੪੩. ।ਸ਼੍ਰੀ ਤੇਗ ਬਹਾਦਰ ਜੀ ਦੀ ਗੰਭੀਰਤਾ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੪
ਦੋਹਰਾ: ਥਿਰਹਿ ਗੁਰੂ ਸਭਿ ਸਭਾ ਮਹਿ, ਸ਼ਬਦ ਸੁਨਹਿ ਬਿਚ ਰਾਗ।
ਜਿਨ ਤੇ ਮਨ ਪਾਵਨ ਬਨੈਣ, ਅੁਪਜੈ ਪ੍ਰਭੁ ਅਨੁਰਾਗ ॥੧॥
ਚੌਪਈ: ਭਗਤਿ, ਗਾਨ, ਬੈਰਾਗ, ਬਿਬੇਕ।
ਨਿਗੁਨ ਸਗੁਨ ਕੀ ਆਤਮ ਟੇਕ੧।
ਇਜ਼ਤਾਦਿਕ ਚਰਚਾ ਸੰਗ ਭਾਨੇ।
ਸੁਨਤਿ ਜੋਧ ਸਤਿਗੁਰੂ ਬਖਾਨੇ ॥੨॥
ਰੂਪੇ ਆਦਿ ਸਿਜ਼ਖ ਬਹੁ ਸੁਨੈਣ।
ਗੁਰ ਅੁਪਦੇਸ਼ ਰਿਦੈ ਪੁਨ ਗੁਨੈਣ।
ਸਤਿਸੰਗਤਿ ਕੀ ਪੰਗਤਿ ਹੋਤਿ।
ਬ੍ਰਹਮਗਾਨ ਕੋ ਰਿਦੈ ਅੁਦੋਤਿ ॥੩॥
ਮੁਕਤਿ ਅੁਚਿਤ ਨਰ ਭਏ ਅਨੇਕ।
ਗੁਰ ਪ੍ਰਤਾਪ ਤੇ ਪਾਇ ਬਿਬੇਕ।
ਬਿਤੀ ਸਰਦ੨, ਹਿਮ ਰਿਤੁ੩ ਪੁਨ ਆਈ।
ਪਾਰਾ ਪਰਹਿ ਜਗਤ ਅਧਿਕਾਈ ॥੪॥
ਕੀਰਤਪੁਰਿ ਹੀ ਸਤਿਗੁਰ ਬਾਸੇ।
ਭਏ ਸ਼ਾਂਤਿ ਚਿਤ ਸੁਜਸੁ ਪ੍ਰਕਾਸ਼ੇ।
ਸ਼ਜ਼ਤ੍ਰ ਤੁਰਕ ਲਾਖਹੁ ਰਣ ਮਾਰੇ।
ਅਰੇ ਆਇ ਸਗਰੇ ਸੋ ਹਾਰੇ ॥੫॥
ਸ਼੍ਰੀ ਹਰਿਰਾਇ ਸੰਗ ਬਹੁ ਨੇਹੂ।
ਮ੍ਰਿਦੁਲ ਬਾਕ ਤੇ ਕਰਤਿ ਅਛੇਹੂ।
ਨਿਸ ਦਿਨ ਨਿਜ ਸਮੀਪ ਹੀ ਰਾਖੈਣ।
ਪ੍ਰਿਥਕ ਹੋਨ ਕੋ ਕਬਹੁ ਨ ਕਾਣਖੈਣ ॥੬॥
ਸਦਨ ਥਿਰਹਿ ਤੌ ਬੈਠਹਿ ਤੀਰ।
ਜੇ ਕਰਿ ਚਢਹਿ ਕਬਹਿ ਗੁਰ ਧੀਰ।
ਹਯ ਚਢਾਇ ਕਰਿ ਸੰਗ ਲਿਜਾਵੈਣ।
ਸਿਵਕਾ ਚਢੈਣ ਤ ਸਾਥ ਚਢਾਵੈਣ ॥੭॥
ਸਤੁਦ੍ਰਵ ਕੂਲ ਸੈਲ ਕੋ ਜਾਇ।


੧ਨਿਰਗੁਣ ਤੇ ਸਰਗੁਣ ਦਾ ਮੂਲ ਇਕ ਆਤਮਾਂ ਹੈ।
੨ਸਰਦ ਰਿਤੁ = ਅਜ਼ਸੂ ਕਜ਼ਤਕ ਦੇ ਮਹੀਨੇ।
੩ਹਿਮ ਰਿਤੁ = ਮਜ਼ਘਰ ਪੋਹ।

Displaying Page 287 of 405 from Volume 8