Sri Gur Pratap Suraj Granth

Displaying Page 288 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੦੩

ਆਪਸ ਮਹਿਣ ਕੋ ਧੀਰ ਦੇਇ, ਇਕ ਸਮ ਦੁਖ ਪਾਵੈਣ।
ਅਵਨੀ ਤਲ ਮਹਿਣ ਲਿਟਤਿ ਕੋ, ਸਿਮਰਹਿਣ ਗੁਨ੨ ਕੇਤੇ।
ਸੂਰਤ ਸੁੰਦਰ ਰਾਜਸੁਤ, ਸਭਿ ਕੋ ਸੁਖ ਦੇਤੇ ॥੩੦॥
ਰਾਜਾ ਰਾਨੀ ਪ੍ਰਜਾ ਕੋ, ਸਚਿਵਨ੩ ਸਮੁਦਾਯਾ।
ਸਭਿਹਿਨਿ ਕੋ ਇਕ ਆਸਰਾ, ਸੋ ਪ੍ਰਭੁ ਨਹਿਣ ਭਾਯਾ।
ਅਤਿ ਕਲੇਸ਼ ਜੁਤ ਹੇਰ ਕਰਿ, ਅੁਰ ਦਯਾ ਅੁਪਾਈ।
ਅਰ ਸਾਰਥ੪ ਹਿਤ ਆਪਨੇ, ਸਾਵਂ ਮਨਿ ਆਈ ॥੩੧॥
ਨ੍ਰਿਪ ਢਿਗ ਤੇ ਇਕ ਸਚਿਵ ਕੋ, ਨਿਜ ਨਿਕਟਿ ਹਕਾਰਾ।
ਹੁਇ ਇਕੰਤ ਤਿਸ ਕੋ ਕਹੋ, ਬਡ ਕਹਿਰ ਗੁਗ਼ਾਰਾ੫।
ਤਅੂ ਗੁਰਨਿ ਕੀ ਕ੍ਰਿਪਾ ਤੇ, ਮੈਣ ਇਸੇ ਜਿਵਾਵੋਣ।
ਸਿਜ਼ਖ ਹੋਇਣ ਮੇਰੇ ਸਕਲ, ਸਿਜ਼ਖੀ ਬਿਦਤਾਵੋਣ ॥੩੨॥
ਪ੍ਰਥਮੇ ਰਾਜਾ ਸਿਖ ਬਨਹਿ, ਪੁਨ ਸਚਿਵ ਰੁ ਸੈਨਾ।
ਬਹੁਰ ਪ੍ਰਜਾ ਪਾਹੁਲ ਪਿਵੈ, ਕਹੁ ਨ੍ਰਿਪ ਸਣੋ ਬੈਨਾ।
ਸੁਨਤਿ ਸਚਿਵ ਹਰਖਤਿ ਅਧਿਕ, ਢਿਗ ਗਾ ਮਹਿਪਾਲਾ।
ਕਹੀ ਬਾਤ ਸਮਝਾਇ ਸਭਿ, ਇਕ ਸੰਤ ਬਿਸਾਲਾ ॥੩੩॥
ਸ਼੍ਰੀ ਨਾਨਕ ਕੇ ਪੰਥ ਕੋ, ਬੋਲਤਿ ਇਮਿ ਬਾਨੀ।
-ਮਤਿ ਮੇਰੇ ਮਹਿਣ ਨ੍ਰਿਪਤ ਹੁਇ, ਜੇ ਲੇਵਹਿ ਮਾਨੀ।
ਤੌ ਮੈਣ ਨ੍ਰਿਪ ਸੁਤ ਪ੍ਰਾਣ ਜੁਤਿ, ਤਤਕਾਲ ਜਿਵਾਵੌਣ।
ਪੀਛੇ ਮਮ ਸਿਜ਼ਖ ਹੋਹਿਣ ਸਭਿ, ਸਿਜ਼ਖੀ ਪ੍ਰਗਟਾਵੌਣ- ॥੩੪॥
ਸੁਨਿ ਮਹਿਪਾਲਕ ਕਾਨ ਮਹਿਣ, ਜਨੁ ਅੰਮ੍ਰਿਤ ਡਾਰਾ।
ਕਹੋ ਸਰਬ ਹੀ ਸਿਜ਼ਖ ਹੈਣ, ਗੁਰਦੇਵ ਹਮਾਰਾ।
ਕੁਵਰ੬ ਜਿਵਾਵਹੁ ਆਨਿ ਕਰਿ, ਆਇਸੁ ਜਿਮ ਭਾਖੇ।
ਹਮ ਤਿਸ ਕੇ ਅਨੁਸਾਰ ਨਿਤਿ, ਸੇਵਾ ਅਭਿਲਾਖੇ ॥੩੫॥
ਆਨਹੁ ਬਿਲਮ ਬਿਹੀਨ ਤਿਹ, ਪ੍ਰਾਨਨਿ ਕੋ ਦਾਤਾ।
ਨਾਂਹਿ ਤ ਸਭਿ ਹੀ ਹਮ ਮਰਹਿਣ, ਸੰਗਿ ਅਪਨੇ ਤਾਤਾ।
ਦੌਰਿ ਸਚਿਵ ਸੰਗ ਲੇ ਗਯੋ, ਨ੍ਰਿਪ ਸਾਥ ਮਿਲਾਯੋ।
ਕਰੀ ਚਰਨ ਪਰ ਬੰਦਨਾ, ਸਨਮਾਨ ਬਿਠਾਯੋ ॥੩੬॥


੧ਵਿਰਲਾਪ ਕਰ ਰਿਹਾ ਹੈ।
੨(ਮਰੇ ਹੋਏ ਦੇ) ਗੁਣ ਯਾਦ ਕਰਦੇ ਹਨ।
੩ਵਗ਼ੀਰਾਣ ਲ਼।
੪ਆਪਣੇ ਕੰਮ ਲ਼ (ਸੋਚ ਕਰਕੇ)।
੫ਕਹਿਰ ਹੋਯਾ ਹੈ।
੬ਕੰਵਰ।

Displaying Page 288 of 626 from Volume 1