Sri Gur Pratap Suraj Granth

Displaying Page 289 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੦੨

ਸਾਧ ਜੈਤ ਕਰ ਜੋਰਿ ਅੁਚਾਰਾ।
ਆਜ ਦੇ ਤੇ ਲੇਹੁ ਭੰਡਾਰਾ।
ਸ਼੍ਰੀ ਦਾਦੂ ਅਸ ਹੁਕਮ ਬਖਾਨਾ।
ਆਇ ਜਿ ਇਹਾਂ ਸਭਿਨਿ ਦੇ ਖਾਨਾ ॥੩੧॥
ਯਾਂ ਤੇ ਲੀਜਹਿ ਭਾਅੁ ਹਮਾਰੋ।
ਦਲ ਜੁਤਿ ਕੀਜੈ ਅੰਗੀ ਕਾਰੋ।
ਸ਼੍ਰੀ ਪ੍ਰਭੁ ਜੀ ਸੁਨਿ ਕੈ ਮੁਸਕਾਏ।
ਪਤਿਆਵਨ ਹਿਤ ਤਾਂਹਿ ਅਲਾਏ ॥੩੨॥
ਹਮਰੇ ਸੰਗ ਬਾਜ ਬਹੁਤੇਰੇ।
ਨਹਿ ਅਹਾਰ ਪਾਯੋ ਇਸ ਬੇਰੇ।
ਇਨ ਕੋ ਤ੍ਰਿਪਤਿ ਪ੍ਰਥਮ ਕਰਿ ਲੀਜੈ।
ਪਾਛੇ ਹਮਹੁ ਦੇ ਕਹਿ ਦੀਜੈ ॥੩੩॥
ਸੁਨਤਿ ਸਾਧ ਅੁਪਜੀ ਦੁਚਿਤਾਈ।
-ਇਹੁ ਅਨਬਨ ਕੈਸੇ ਬਨਿ ਆਈ।
ਧਮਰ ਅਹਿੰਸ ਸਦਾ ਹਮ ਮਾਂਹੀ।
ਬਾਜ ਮਾਸ ਬਿਨ ਤ੍ਰਿਪਤੈਣ ਨਾਂਹੀ ॥੩੪॥
ਸਤਿਗੁਰ ਭੀ ਜਾਨਤਿ ਇਮ ਆਛੇ।
ਤਅੂ ਹਮਹੁ ਤੇ ਆਮਿਖ ਬਾਣਛੇ੧-।
ਹੇਤੁ ਪਰਖਿਬੇ ਲਖੀਅਤਿ ਐਸੇ।
ਸਮਝ ਰਿਦੇ ਬੋਲਯੋ ਤਬਿ ਤੈਸੇ ॥੩੫॥
ਰਾਵਰਿ ਬਾਜਨ ਬ੍ਰਿੰਦ ਅਗਾਰੀ।
ਆਜ ਕਰੈਣ ਹਮ ਬਿਨੈ ਅੁਚਾਰੀ।
ਸਾਧਨ ਕੀ ਸੋ ਮਰਗ਼ੀ ਮਾਨਹਿ।
ਕਰਹਿ ਜੁਵਾਰ ਬਾਕੁਰੀ ਖਾਨਹਿ ॥੩੬॥
ਅੰਨ ਸੰਗ ਤ੍ਰਿਪਤਾਵੌਣ ਸਾਰੇ।
ਬਹੁਰ ਲੀਜੀਅਹਿ ਆਪ ਅਹਾਰੇ।
ਸੁਨਤਿ ਸਾਧ ਤੇ ਗੁਰੂ ਅੁਚਾਰਾ।
ਹਮ ਭੀ ਮਾਨਹਿ ਕਰਹਿ ਅਹਾਰਾ ॥੩੭॥
ਸੁਨਿ ਕੈ ਸਾਧ ਗਯੋ ਹਰਖਾਇ।
ਤਾਰੀ ਕਰੀ ਸਕਲ ਬਿਧਿ ਜਾਇ।
ਪੀਛੇ ਸਿੰਘ ਪਰਸਪਰ ਮਿਲਿ ਕਰਿ।


੧ਮਾਸ ਮੰਗਦੇ ਹਨ।

Displaying Page 289 of 409 from Volume 19