Sri Gur Pratap Suraj Granth

Displaying Page 289 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੦੨

੩੬. ।ਜੋਗੀ ਲ਼ ਅੁਪਦੇਸ਼ ਦੇ ਮੁਕਤ ਕੀਤਾ॥
੩੫ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੩੭
ਦੋਹਰਾ: ਸੁਨਿ ਜੋਗੀ ਬਿਸਮੈ ਭਯੋ, ਬਾਨੀ ਸੁਧਾ ਸਮਾਨ।
ਪੁਨਹਿ ਪ੍ਰਸ਼ਨ ਕੀਨਸਿ੧ ਭਲੇ, ਨਿਰਨੈ ਕਰਨ ਮਹਾਂਨ ॥੧॥
ਚੌਪਈ: ਕੌਨ ਬਾਦ ਕਰਿ ਬ੍ਰਹਮ ਸਿਜ਼ਧ ਕਿਯ?
ਜਿਸ ਤੇ ਸਰਬ ਪ੍ਰਪੰਚ ਦ੍ਰਿਸ਼ਟਿ ਥਿਯ।
ਕੰਚਨ ਭੂਖਨ ਕੋ ਦ੍ਰਿਸ਼ਟਾਂਤਿ।
ਵਾਦ ਪ੍ਰਣਾਮ੨ ਭਯੋ ਵਜ਼ਖਾਤ ॥੨॥
ਹੇਮੁ ਪ੍ਰਣਾਮੋ ਨਿਜ ਅਕਾਰ੩।
ਕੰਕਨ ਕੁੰਡਲਾਦਿ ਲਕਾਰ੪।
ਬ੍ਰਹਮ ਪ੍ਰਣੰਮ੫* ਹੋਤਿ ਭਾ ਤੈਸੇ**।
ਜਗਤ ਚਰਾਚਰ ਅੁਪਜੋ ਐਸੇ ॥੩॥
ਜਿਸ ਮਾਯਾ ਕੇ ਅਪੁ ਬਤਾਵੌ।
ਸੋ ਝੂਠੀ ਕੈ ਸਾਚ ਜਨਾਵੌ।
ਬ੍ਰਹਮ ਸਰੂਪ ਬਿਲੋਕੋ ਕੈਸੇ।
-ਸੂਖਮ ਤੇ ਸੂਖਮ- ਕਹਿ ਐਸੇ੬ ॥੪॥
ਮਹਾਂ ਪੁਰਖ ਜੋਗੀ ਤੇ ਸੁਨਿ ਕੈ।
ਅੁਜ਼ਤਰ ਦੀਨਸਿ ਸਤਿਗੁਰੁ ਗੁਨਿ ਕੈ੭।
ਵਿਵਰਤ ਵਾਦਿ੮ ਇਹੁ ਹਮ ਨੇ ਕਹੋ।
ਦ੍ਰਿਸ਼ ਪ੍ਰਪੰਚ੯ ਬ੍ਰਹਮੁ ਤੇ ਲਹੋ ॥੫॥
ਜਥਾ ਰਜੂ ਤੇ ਸ੍ਰਪ ਅੁਪਜੰਤਾ।
ਭੈ ਆਦਿਕ ਤੇ ਕੰਪ ਅੁਠਤਾ।


੧ਅੁਸਨੇ ਪ੍ਰਸ਼ਨ ਕੀਤਾ।
੨ਪ੍ਰਣਾਮਵਾਦ = ਰੂਪ ਬਦਲਨ ਵਾਲਾ।
੩ਸੋਨੇ ਨੇ ਬਦਲਿਆ ਆਪਣਾ ਰੂਪ।
੪ਗਹਿਂਿਆਣ ਵਿਚ।
੫ਬਦਲਂ ਵਾਲਾ।
*ਪਾ:-ਪ੍ਰਣਾਮ।
**ਪਾ:-ਜੈਸੇ। ਐਸੇ।
੬ਐਸੇ ਕਹਿਦੇ ਹਨ ਕਿ ਸੂਖਮ ਤੇ ਸੂਖਮ ਹੈ ਬ੍ਰਹਮ।
੭ਵਿਚਾਰਕੇ।
੮ਅਸਾਂ ਇਹ ਵਿਵਰਤ ਵਾਦ ਕਿਹਾ ਹੈ, ਅਰਥਾਤ ਬ੍ਰਹਮ ਸਜ਼ਤ ਹੈ, ਅੁਸ ਤੋਣ ਜਗਤ ਮਾਯਾ ਕਰਕੇ ਭਾਸਦਾ ਹੈ ਤੇ
ਗਾਨ ਨਾਲ ਬ੍ਰਹਮ ਬਿਨਾਂ ਹੋਰ ਕੁਛ ਨਹੀਣ ਭਾਸਦਾ, ਜੈਸੇ ਰਸੀ ਤੋਣ ਸਜ਼ਪ।
੯ਭਾਵ-ਦਿਜ਼ਸਦਾ ਜਗਤ।
ਪਾ:-ਅਹਿ।

Displaying Page 289 of 453 from Volume 2