Sri Gur Pratap Suraj Granth

Displaying Page 294 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੦੭

੪੧. ।ਕਜ਼ਠੇ ਹੋ ਕੇ ਸਾਰੇ ਰਾਜਿਆਣ ਸਲਾਹ ਕਰਨੀ॥
੪੦ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੨
ਦੋਹਰਾ: ਗਯੋ ਕੇਸਰੀ ਚੰਦ ਤਬਿ,
ਪੰਮਾ ਜਿਸ ਕੇ ਸਾਥ।
ਜਨੁ ਲੂਟੋ ਬਣੀਓ ਕਿਨੈ,
ਝੁਰਤਿ ਜਾਤਿ ਧੁਨਿ ਮਾਥ ॥੧॥
ਨਿਸ਼ਾਨੀ ਛੰਦ: ਨਿਜ ਰਜਧਾਨੀ ਨਗਰ ਮਹਿ, ਪਹੁਚੇ ਸਹਿਸਾਈ।
ਅੁਤਰਿ ਤੁਰੰਗਨਿ ਤੇ ਗਏ, ਬੈਠੋ ਜਹਿ ਰਾਈ।
ਪਗਿਯਾ ਪਟਕੀ੧ ਅਜ਼ਗ੍ਰ ਤਬਿ, ਦ੍ਰਿਗ ਅਜ਼ਸ਼੍ਰ ਛੋਰੇ।
ਸਭਿ ਰਾਜਨ ਮਹਿ ਪਤਿ ਗਈ, ਪਠਿ ਕਰਿ ਗੁਰ ਓਰੇ ॥੨॥
ਤਿਸ ਤੇ ਜਾਚਤਿ ਵਸਤੁ ਕੋ, ਛਿਤ ਛਿਜ਼ਪ੍ਰ ਜੁ ਛੀਨੇ੨।
ਕਰਹਿ ਅਰਾਦਾ ਰਾਜ ਕੋ, ਬਲ ਕਰਿ ਮਦ ਭੀਨੇ।
ਲਾਤਨਿ ਮੁਸ਼ਟਨਿ ਕੂਟ ਕਰਿ, ਹਮ ਵਹਿਰ ਨਿਕਾਰੇ।
ਹਸਹਿ ਅਨਦ ਪੁਰਿ ਕੇਰ ਨਰ, -ਨ੍ਰਿਪਕੇ ਜਨ ਮਾਰੇ੩- ॥੩॥
ਜਾਵਦ ਕਰਿ ਕੈ ਜੰਗ ਕੋ, ਨਹਿ ਵਹਿਰ ਨਿਕਾਸੇ।
ਤਾਵਦ ਥਿਰੇ ਨਿਚਿੰਤ ਹੁਇ, ਕਿਸ ਕੇ ਭਰਵਾਸੇ।
ਕਰਿ੪ ਸਮਾਜ ਸੰਗ੍ਰਾਮ ਕੋ, ਦਿਨ ਪ੍ਰਤਿ ਬਨਿ ਗਾਢੇ।
ਜੇ ਨ ਕਰਹੁ ਅੁਪਚਾਰ ਕੁਛ, ਤੁਮ ਕੋ ਪੁਰਿ ਕਾਢੇ੫ ॥੪॥
ਭੀਮਚੰਦ ਕਰਿ ਕੋਪ ਕੋ, ਕੈਸੇ ਸਭਿ ਹੋਈ।
ਮਿਲੇ ਕਿ ਨਹਿ*, ਬੋਲੇ ਕਿ ਨਹਿ? ਕਹੀਅਹਿ ਸਭਿ ਹੋਈ।
ਅਸ ਬਿਗਾਰ ਕਿਸ ਬਿਧਿ ਭਯੋ, ਮਾਰਨ ਲਗਿ ਬਾਤੀ੬।
ਕਰਹੁ ਸੁਨਾਵਨਿ ਛੋਰ ਤੇ, ਬੀਤੀ ਜਿਸ ਭਾਂਤੀ ॥੫॥
ਸੁਨਿ ਪ੍ਰੋਹਿਤ ਪੰਮੇ ਕਹੀ, ਹਮ ਕੀਨਿ ਬਡਾਈ।
ਜਾਚੀ ਚਾਰਹੁ ਵਸਤੁ ਜਬਿ, ਨਹਿ ਗਿਰਾ ਅਲਾਈ।
ਦੇਨਿ ਕਹੇ ਜਬਿ ਰਜਤਪਣ, ਸੁਨਿ ਕਰਿ ਅੁਰ ਕ੍ਰੋਧਾ।
ਕਰੇ ਅੁਠਾਵਨਿ ਪਾਸ ਤੇ, ਪ੍ਰੇਰਨ ਕਰਿ ਜੋਧਾ ॥੬॥


੧ਪਟਕਾ ਕੇ ਸੁਜ਼ਟੀ।
੨ਛੇਤੀ ਹੀ ਧਰਤੀ ਜੋ ਖੋਹਣ ਲ਼ (ਤਿਆਰ ਹੈ)।
੩ਰਾਜੇ ਦੇ ਦਾਸ ਕੁਟੇ।
੪ਕਰਦੇ ਹਨ (ਗੁਰੂ ਜੀ)।
੫ਤੁਹਾਲ਼ (ਬਿਲਾਸ ਪੁਰ) ਸ਼ਹਿਰੋਣ ਕਜ਼ਢੇਗਾ।
*ਪਾ:-ਮਿਲਕੇ ਨਹਿ।
੬ਮਾਰਨ ਤਕ ਨੌਬਤ ਪਹੁੰਚ ਗਈ।

Displaying Page 294 of 372 from Volume 13