Sri Gur Pratap Suraj Granth

Displaying Page 298 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੧੧

੪੫. ।ਜੈ ਸਿੰਘ ਗੁਰੂ ਜੀ ਲ਼ ਲੈਂ ਆਯਾ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੪੬
ਦੋਹਰਾ: ਦਿਵਸ ਦੁਪਹਿਰੋ ਢਰੋ ਜਬਿ ਸਕਲ ਤਾਰ ਕਰਿਵਾਇ।
ਜੈ ਸਿੰਘ ਛਿਤ ਪਤਿ ਤਜਿ ਸਦਨ ਨਿਕਸੋ ਵਹਿਰ ਸੁ ਆਇ ॥੧॥
ਚੌਪਈ: ਸਿੰਘ ਪੌਰ ਮਹਿ ਆਇ ਥਿਰੋ ਹੈ।
ਮੁਜਰੋ੧ ਨਰ ਪਰਧਾਨ ਕਰੋ ਹੈ।
ਤਿਸ ਤਿਸ ਥਲ ਪਰ ਸਕਲ ਹਟਾਏ।
ਸਾਦਰ ਸੋ ਕਹਿ ਕਹਿ ਬੈਠਾਏ ॥੨॥
ਏਕਾਕੀ ਆਗੇ ਚਲਿ ਆਯੋ।
ਜਹਿ ਸਤਿਗੁਰ ਕੋ ਸਿਵਰ ਕਰਾਯੋ।
ਆਨਿ ਪ੍ਰਵੇਸ਼ੋ ਪੌਰ ਮਝਾਰੇ।
ਸਭਿ ਆਗੇ ਅੁਠਿ ਖਰੇ ਨਿਹਾਰੇ ॥੩॥
ਜੈਪੁਰਿ ਨਾਥ ਅਚਾਨਕ ਆਵਨਿ।
ਲੋਕ ਬਿਲੋਕਤਿ ਭੇ ਬਿਸਮਾਵਨ।
ਜਿਸ ਕੇ ਸਾਥ ਨ ਮਾਨਵ ਭੀਰ।
ਸਭਾ ਪ੍ਰਵੇਸ਼ਨਿ ਕੇ ਨਹਿ ਚੀਰ ॥੪॥
-ਕੋਣ ਆਯੋਣ ਅਬਿ- ਗਟੀ ਗਿਨਤੇ।
-ਕਿਧੌਣ ਸ਼ਾਹੁ ਇਹ ਪਠੋ ਤੁਰੰਤੇ-।
ਇਤ ਅੁਤ ਦੇਖਤਿ ਦ੍ਰਿਗਨਿ ਚਲਾਇ।
ਕਿਸ ਥਲ ਪਿਖੇ ਨ ਗੁਰ ਸੁਖਦਾਇ ॥੫॥
ਸਿਜ਼ਖਨਿ ਸਾਥ ਨਾਥ ਜੈ ਪੁਰਿ ਕੇ।
ਬੂਝਨਿ ਕਰੇ ਅੁਤਾਇਲ ਕਰਿਕੇ।
ਕਹਾਂ ਬਿਰਾਜੇ ਸੁਖਦ ਹਗ਼ੂਰ।
ਡੇਰੇ ਬਿਖੈ ਕਿ ਗਮਨੇ ਦੂਰ ॥੬॥
ਨਿਜ ਥਲ ਨਹੀਣ ਦ੍ਰਿਸ਼ਟਿ ਮੁਝ ਆਇ।
ਤੁਮ ਨਾਰੇ ਕਿਮ ਤੇ ਸਮੁਦਾਇ।
ਸੁਨਿ ਸਿਜ਼ਖਨਿ ਸਭਿ ਕਹੋ ਬੁਝਾਈ।
ਇਸ ਘਰ ਅੰਤਰ ਪ੍ਰਵਿਸ਼ੇ ਜਾਈ ॥੭॥
ਏਕਾਕੀ ਹੁਇ ਸਕਲ ਹਟਾਏ।
ਕੁਛ ਸਤਿਗੁਰ ਗਤਿ ਲਖੀ ਨ ਜਾਏ।
ਕਰਿ ਨਿਰਨੈ ਗਮਨੋ ਤਿਸ ਘਰ ਕੋ।


੧ਨਮਸਕਾਰ।

Displaying Page 298 of 376 from Volume 10