Sri Gur Pratap Suraj Granth

Displaying Page 299 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੧੨

੪੫. ।ਸ਼੍ਰੀ ਹਰਿਰਾਇ ਜੀ ਦੇ ਜਾਮੇ ਨਾਲ ਫੁਜ਼ਲ ਟੁਜ਼ਟਾ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੬
ਦੋਹਰਾ: ਸ਼੍ਰੀ ਹੋਰਿਗੋਵਿੰਦ ਚੰਦ ਜੀ, ਬਿਰਹ ਬਿਧੀਚੰਦ ਪਾਇ।
ਬਹੁ ਅੁਦਾਸ ਅੁਰ ਮਹਿ ਰਹੈਣ, ਭੇਵ ਨ ਕਛੂ ਜਨਾਇ ॥੧॥
ਚੌਪਈ: ਲਾਲ ਚੰਦ ਕੋ ਰਾਖਹਿ ਪਾਸਾ।
ਬਹੁ ਭਾਂਤਨਿ ਤੇ ਦੇਤਿ ਦਿਲਾਸਾ।
ਬਿਧੀਚੰਦ ਪਾਛੇ ਦਸਤਾਰ।
ਬੰਧਿਵਾਈ ਮ੍ਰਿਦੁ ਬਾਕ ਅੁਚਾਰਿ ॥੨॥
ਤਿਸ ਬਿਧਿ ਹੀ ਦੀਨਸਿ ਬਡਿਆਈ।
ਲੇ ਹਰਖੋ, ਗੁਰ ਸੇਵ ਕਮਾਈ।
ਕਰਨ ਕਾਰ ਪਰ ਤਿਸਹੀ ਲਾਯਹੁ।
ਬਡੇ ਮਸੰਦਨਿ ਸੰਗ ਮਿਲਾਯਹੁ ॥੩॥
ਏਕ ਦਿਵਸ ਸ਼੍ਰੀ ਹਰਿਗੋਵਿੰਦ।
ਪਹੁਚ ਅੁਪਬਨ ਪਿਖਿਨਿ ਬਿਲਦ।
ਖਰੇ ਜਹਾਂ ਬਹੁ ਤਰੁਵਰੁ ਜਾਤੀ।
ਚੰਪਕ, ਰਾਇ ਬੇਲ ਬਹੁ ਭਾਂਤੀ ॥੪॥
ਆਰੂ, ਆਮਰੂਦ, ਤਰੁ ਅੰਬ।
ਨਿਬੂ ਕਦਲੀ੧ ਖਰੇ ਕਦੰਬ੨।
ਦਾਰਮ੩, ਸੇਅੁ, ਫਾਰਸੇ੪, ਖਿਰਨੀ੫।
ਫੂਲਨ ਡਾਰੀ ਬਹੁ ਬਿਧਿ ਬਰਨੀ ॥੫॥
ਕਠਲ੬, ਬਠਲ੭, ਨੌਰੰਗੀ ਸੁੰਦਰ।
ਇਜ਼ਤਾਦਿਕ ਤਰੁ ਅੁਪਬਨ ਅੰਦਰ।
ਰਾਇ ਜੋਧ ਅਰੁ ਭਾਨਾ ਸੰਗ।
ਵਹਿਰ ਅੁਤਰਿ ਤਜਿ ਦਏ ਤੁਰੰਗ ॥੬॥
ਅੰਤਰ ਬਰੇ ਤਰੋਵਰ ਹੇਰਹਿ।
ਪੁਸ਼ਪ ਪੁਸ਼ਪ ਪਰ ਦ੍ਰਿਸ਼ਟੀ ਪ੍ਰੇਰਹਿ।


੧ਕੇਲੇ।
੨ਇਕ ਬ੍ਰਿਜ਼ਛ ਜਿਸਲ਼ ਗੋਲ ਗੋਲ ਖੇਲ਼ ਵਰਗੇ ਫੁਲ ਪੈਣਦੇ ਹਨ।
੩ਅਨਾਰ।
੪ਫਾਲਸਾ।
੫ਨਿਮੋਲੀ ਦੀ ਸ਼ਕਲ ਦੇ ਮਿਜ਼ਠੇ ਫਲ ਵਾਲਾ ਇਜ਼ਕ ਬ੍ਰਿਜ਼ਛ।
੬ਕਟਹਰ ਯਾ ਕਠਲ।
੭ਢੇਅੂ।

Displaying Page 299 of 405 from Volume 8