Sri Gur Pratap Suraj Granth

Displaying Page 303 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੩੧੬

੪੪. ।ਕਲਪ ਬ੍ਰਿਛ ਦੇ ਫਲ। ਕੇਸ ਕਾਲੇ ਕੀਤੇ। ਜਮਨਾ ਪਰ ਟੁਰੇ॥
੪੩ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੪੫
ਦੋਹਰਾ: ਸਭਾ ਅੁਠੀ ਨਿਜ ਥਲ ਗਏ,
ਨਦਨ ਸ੍ਰੀ ਹਰਿਰਾਇ।
ਅਗ਼ਮਤ ਕਰਤਿ ਦਿਖਾਵਤੇ,
ਦੇਰ ਨ ਤਨਕ ਲਗਾਇ ॥੧॥
ਚੌਪਈ: ਸ਼ਾਹੁ ਅਧਿਕ ਸੇਵਾ ਕਅੁ ਕਰਿਹੀ।
ਦੇਖਤਿ ਅਗ਼ਮਤ ਅਚਰਜ ਧਰਿਹੀ।
ਪੁਨ ਅੁਲਮਾਅੁਨਿ ਸ਼ਾਹੁ ਸਿਖਾਯੋ।
ਹੈ ਬਹਿਸ਼ਤ ਮਹਿ ਬ੍ਰਿਜ਼ਛ ਸੁਹਾਯੋ ॥੨॥
ਕਲਪ ਬ੍ਰਿਜ਼ਛ੧ ਤਿਹ ਨਾਮ ਬਿਦਤ ਹੈ।
ਫਲ ਤਿਸ ਕੇ ਭਖਿ ਕਰਤਿ ਮੁਦਤ ਹੈ।
ਸੋ ਮੰਗਵਾਵਹੁ ਖਾਵਹੁ ਆਪ।
ਜਿਸ ਕੇ ਭਜ਼ਖਤਿ ਹਤਿ ਹੈਣ ਤਾਪ ॥੩॥
ਮਿਲਿ ਆਪਸ ਮਹਿ ਮੁਜ਼ਲਾਂ ਕਹੈਣ।
ਤਿਸ ਕੋ ਫਲ ਪ੍ਰਾਪਤਿ ਨਹਿ ਇਹੈ।
ਜਾਚਹਿ ਸ਼ਾਹੁ ਦਿਏ ਨਹਿ ਜਾਹਿ੨।
ਸ਼ਰਧਾ ਪੁਨ ਨ ਰਹੈ ਮਨ ਮਾਂਹਿ ॥੪॥
ਤਿਨ ਤੇ ਸੁਨਤਿ ਸ਼ਾਹੁ ਭਲ ਜਾਨੀ।
-ਅਸ ਅਦਭੁਤ ਫਲ ਆਵਸਿ ਪਾਨੀ੩।
ਵਸਤੁ ਭਿਸ਼ਤ ਕੀ ਆਇ ਭਿ ਨਾਂਹੀ।
ਜਾਚੌਣ, ਜਬਿ ਪ੍ਰਾਪਤਿ ਮੁਝ ਪਾਹੀ੪- ॥੫॥
ਮਨ ਮੈਣ ਨੌਰੰਗ ਨੇ ਦ੍ਰਿਢ ਰਾਖੀ।
ਸਭਾ ਲਗੇ ਗੁਰ ਸੁਤ ਕੋ ਭਾਖੀ।
ਹਮ ਨੇ ਸੁਨੋਣ ਭਿਸ਼ਤ ਕੇ ਮਾਂਹਿ।
ਕਲਪ ਬ੍ਰਿਜ਼ਛ ਸੁੰਦਰ ਫਲ ਜਾਣਹਿ ॥੬॥
ਤਿਸ ਕੇ ਗੁਨ ਐਸੇ ਸੁਨਿ ਪਾਏ।
ਭਜ਼ਖਨਿ ਕਰੇ ਰੁਧਰ ਬਨ ਜਾਏ।
ਸਰਬ ਦੇਹਿ ਮਹਿ ਪਸਰਹਿ ਸੋਇ।

੧ਮੁਸਲਮਾਨਾਂ ਵਿਚ ਇਸਲ਼ ਤੂਬਾ ਕਹਿਦੇ ਹਨ।
੨ਭਾਵ ਰਾਮਰਾਇ ਜੀ ਤੋਣ ਦਿਤੇ ਨਹੀਣ ਜਾਣਗੇ ਓਹ ਫਲ।
੩ਹਜ਼ਥ ਆਵੇਗਾ।
੪ਜਦੋਣ ਆਵਂਗੇ (ਸ਼੍ਰੀ ਰਾਮਰਾਇ ਜੀ) ਮੇਰੇ ਪਾਸ।

Displaying Page 303 of 412 from Volume 9