Sri Gur Pratap Suraj Granth

Displaying Page 304 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੧੭

੪੧. ।ਦਸਤਾਰ ਬੰਦੀ॥
੪੦ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੨
ਦੋਹਰਾ: ਸੁਧਿ ਖਡੂਰ ਪਹੁਚਾਇਕੈ, ਪੁਨ ਪਠਿ ਗੋਇੰਦਵਾਲ।
ਮਅੁ ਡਜ਼ਲੇ ਸੁਨਿ ਕਰਿ ਅਏ, ਧਾਰਤਿ ਸ਼ੋਕ ਬਿਸਾਲ ॥੧॥
ਚੌਪਈ: ਨਰ ਨਾਰੀ ਚਢਿ ਚਢਿ ਅਸੁਵਾਰੀ।
ਆਇ ਸੁਧਾਸਰਿ ਕੇਰਿ ਮਝਾਰੀ।
ਰੋਦਤਿ ਪਹੁਚਹਿ ਕੂਕ ਪੁਕਾਰੈਣ।
ਦੋਨਹੁ ਹਾਥ ਸੀਸ ਪਰ ਮਾਰੈਣ ॥੨॥
ਇਮ ਬਿਰਲਾਪਤਿ ਆਵਤਿ ਨਾਰੀ।
ਪ੍ਰਵਿਸ਼ੈ ਗੰਗਾ ਸਦਨ ਮਝਾਰੀ।
ਸ਼੍ਰੀ ਅਰਜਨ ਕੇ ਗੁਨ ਬਹੁ ਕਹੈਣ।
ਕਮਲ ਬਿਲੋਚਨ ਤੇ ਜਲ ਬਹੈ ॥੩॥
ਸਭਿਹਿਨਿ ਕੋ ਸਨਮਾਨ ਮਹਾਨ।
ਪ੍ਰਥਮ ਰਾਖਿ੧ ਪੁਨ ਕਰਹਿ ਬਖਾਨ।
ਸ਼੍ਰੀ ਗੰਗਾ ਸ਼ੁਭ ਮਤਿ ਮਹਿ ਸਾਨੀ।
ਕਰਹੁ ਨ ਸ਼ੋਕ ਸੁਨਾਵਹੁ ਬਾਨੀ ॥੪॥
ਜਗ ਗੁਰ ਕੀ ਆਗਾ ਜਿਮ ਹੋਇ।
ਕੈਸੇ ਕਰਹਿ ਅੁਲਘਨਿ ਸੋਇ।
ਅਪਰ ਨਰਨਿ ਸਮ ਤਿਨ ਤਨ ਨਾਂਹੀ।
ਸਦਾ ਸੁਛੰਦ ਆਇ ਜਗ ਮਾਹੀ ॥੫॥
ਕਰਿ ਕਾਰਜ ਨਿਜ ਸਦਨ ਸਿਧਾਵੈਣ।
ਪਰ ਬਸਿ ਹੋਇ ਨ ਆਇ ਨ ਜਾਵੈਣ੨।
ਦੁੰਦ ਲੋਕ ਆਨਦ ਬਿਲਦੈਣ।
ਸਦਾ ਮੁਕੰਦ ਦਾਸ ਨਿਜ ਬ੍ਰਿੰਦੈ ॥੬॥
ਸੁਜਸੁ ਬਿਥਾਰਿ ਚੰਦ ਮਾਨਿਦੈਣ।
ਜਨੁ ਸੁਖਕੰਦ ਸੁ ਪਦ ਅਰਬਿੰਦੈ੩।
ਚੰਦੁ ਪਾਤਕੀ ਸਿਰ ਦੇ ਦੋਸ਼।
ਗਏ ਬਿਕੁੰਠ ਪਰਮ ਸੰਤੋਸ਼ ॥੭॥
ਭਜ਼ਲਨਿ ਤੇਹਣ ਕੁਲ ਕੀ ਦਾਰਾ।


੧ਪਹਿਲੇ (ਸਤਿਕਾਰ) ਰਜ਼ਖਕੇ।
੨ਪਰਾਏ ਵਸ ਹੋਕੇ ਨਾ ਆਅੁਣਦੇ ਹਨ ਨਾ ਜਾਣਦੇ ਹਨ।
੩(ਜਿਨ੍ਹਾਂ ਦੇ) ਚਰਣ ਕਮਲ ਦਾਸਾਂ ਲ਼ ਸੁਖਕੰਦ ਹਨ।

Displaying Page 304 of 501 from Volume 4