Sri Gur Pratap Suraj Granth

Displaying Page 304 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੧੭

੩੯. ।ਕਾਣਗੜ ਪੁਰੋਣ ਕੂਚ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੦
ਦੋਹਰਾ: ਸੁਨਿਆਰੇ ਆਦਿਕ ਸਕਲ, ਨਿਸ ਮਹਿ ਕਰੀ ਸੁ ਕਾਰ।
ਖਾਨ ਪਾਨ ਕਰਿ ਸਤਿਗੁਰੂ, ਪੌਢੇ ਨਿਦ੍ਰਾਧਾਰਿ ॥੧॥
ਚੌਪਈ: ਜਾਮ ਜਾਮਨੀ ਸਤਿਗੁਰ ਜਾਗੇ।
ਸੌਚ ਸ਼ਨਾਨ ਕਰਨਿ ਅਨੁਰਾਗੇ।
ਕਹਿ ਕਰਿ ਦੁੰਦਭਿ ਕੋ ਬਜਵਾਯੋ।
ਮਹਾਂ ਧੁਨੀ ਜਨੁ ਘਨੁ੧ ਗਰਜਾਯੋ ॥੨॥
ਸੁਨਤਿ ਜੋਧ ਪੁਰਿ ਮਹਿ ਤਬਿ ਜਾਗਾ।
ਸੌਚ ਸ਼ਨਾਨ ਕਰਨ ਕਹੁ ਲਾਗਾ।
ਦੋਨਹੁ ਧੁਜਨੀ੨ ਕੇ ਭਟ ਭਾਰੇ।
ਜਾਗ੍ਰਤਿ ਕੀਨਿ ਸੁਚੇਤਾ੩ ਸਾਰੇ ॥੩॥
ਸ਼ਸਤ੍ਰ ਬਸਤ੍ਰ ਪਹਿਰੇ ਨਿਜ ਅੰਗਾ।
ਡਾਰੇ ਸੁੰਦਰ ਗ਼ੀਨ ਤੁਰੰਗਾ।
ਸੁਭਟ ਸਕਲ ਅੁਤਸਾਹੁ ਸਮੇਤ।
ਚਾਹਤਿ ਬਿਜੈ ਕਰੋ ਰਣ ਖੇਤ ॥੪॥
ਸ਼੍ਰੀ ਹਰਿਗੋਬਿੰਦ ਚੰਦ ਅਨਦੇ।
ਹਿਤ ਰਣ ਕੇ ਅੁਤਸਾਹਿ ਬਿਲਦੇ।
ਬਸਤ੍ਰ ਨਵੀਨ ਸਰਬ ਹੀ ਪਾਏ।
ਦੀਰਘ ਜਾਮਾ ਗਰਹਿ ਸੁਹਾਏ ॥੫॥
ਸੁੰਦਰ ਸੇਤ ਬਡੀ ਦਸਤਾਰ।
ਗ਼ਰੀਦਾਰ ਜੁਗ ਛੋਰ੪ ਅੁਦਾਰ।
ਪੇਚ ਅਨੂਠੇ੫ ਕਰਿ ਕਰਿ ਲਾਏ।
ਅੂਪਰ ਬਾਣਧੀ ਜਿਗਾ ਸੁਹਾਏ ॥੬॥
ਜਰੇ ਜਵਾਹਰ ਜਾਗਤਿ ਜੋਤਿ।
ਦੀਪਤਿ ਦਿਪਤਿ ਸੁ ਦੀਪਤਿ ਹੋਤਿ੬।
ਤੀਖਨ ਖੰਡਾ ਖਰੋ ਦੁਧਾਰਾ।


੧ਬਜ਼ਦਲ।
੨ਸੈਨਾ।
੩ਸੌਚ ਸ਼ਨਾਨ।
੪ਦੋਵੇਣ ਪਜ਼ਲੇ।
੫ਅਚਰਜ।
੬ਦੀਵੇ (ਜਿਵੇਣ) ਪ੍ਰਕਾਸ਼ਦੇ ਹਨ (ਤਿਵੇਣ) ਸੋ ਪ੍ਰਕਾਸ਼ਦੇ ਹਨ।

Displaying Page 304 of 473 from Volume 7