Sri Gur Pratap Suraj Granth

Displaying Page 305 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੧੭

੪੨. ।ਜੰਗ ਜਿਜ਼ਤਂਾ। ਅਲਫ ਖਾਂ ਦਾ ਰਾਤੀਣ ਨਸਂਾ॥
੪੧ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੩
ਦੋਹਰਾ: ਕਛੁਕ ਧੀਰ ਧਰਿ ਅਰ ਰਹੇ, ਲਖਿ ਸ਼੍ਰੀ ਗੋਬਿੰਦ ਸਿੰਘ੧।
ਦੀਨ ਤੁਫੰਗ ਸੁ ਦਾਸ ਕੌ, ਗਰਜੇ ਸ਼੍ਰੀ ਰਣ ਸਿੰਘ੨ ॥੧॥
ਪਾਧੜੀ ਛੰਦ: ਧਰਿ ਚਾਂਪ ਹਾਥ ਹਯ ਕੋ ਫੰਧਾਇ।
ਰਿਪੁ ਸਮੁਖ ਹੋਇ ਕਰਿ ਜੀਤ ਚਾਇ*।
ਬਡ ਬੇਗ ਸਾਥ ਭਾਥਾ ਮਝਾਰ੩।
ਕਾਢੋ ਖਤੰਗ ਖਰ ਮਨੋ ਮਾਰ੪ ॥੨॥
ਗੁਨ ਬਿਖੈ ਸੰਧਿ ਕਰਿ ਤਾਨ ਤਾਨ੫।
ਰਿਸ ਧਰਿ ਬਿਸਾਲ ਮੁਚਕੰਤਿ ਬਾਨ੬।
ਤਬਿ ਗਯੋ ਸ਼ੂਕ ਕਰਿ ਬੇਗ ਭੂਰ।
ਜਿਸ ਪੇਖਿ ਭਏ ਭੈ ਭੀਤ ਸੂਰ ॥੩॥
ਸ਼ਜ਼ਤ੍ਰਨਿ ਬੀਚ ਕਰਿ ਰੌਰ ਡਾਰ।
ਇਤ ਅੁਤ ਤਕਾਹਿ ਅੁਰ ਧੀਰ ਹਾਰ।
ਪੁਨ ਅਪਰ ਤੀਰ ਸਤਿਗੂਰ ਨਿਕਾਸਿ।
ਧਰ ਜੇਹ ਜੋਰਿ ਕਰ ਜੋਰ ਤਾਸ੭ ॥੪॥
ਚਰੜੰਤਿ ਚਾਂਪ ਬਰਖੰਤਿ ਤੀਰ੮*।
ਸਰੜੰਤਿ ਜਾਤਿ ਬਰੜੰਤਿ ਬੀਰ੯।
ਤਰਯੰਤਿ ਸ਼ਜ਼ਤ੍ਰ੧੦ ਹਤਯੰਤਿ ਜੰਗ।
ਅਤਿਯੰਤਿ ਤ੍ਰਾਸਿ ਥਰਰੰਤਿ੧੧ ਅੰਗ ॥੫॥


੧ਵੈਰੀ ਕੁਛ ਧੀਰਜ ਧਾਰਕੇ ਅੜ ਰਹੇ ਹਨ, ਭਜ਼ਜੇ ਨਹੀਣ (ਇਹ ਗਲ) ਜਾਣਕੇ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ
ਨੇ.....।
੨ਸਤਿਗੁਰੂ ਜੀ ਜੁਜ਼ਧ ਵਿਚ ਸ਼ੇਰ ਵਾਣ ਗਜ਼ਜੇ।
*ਪਾ:-ਜਾਇ।
੩ਭਜ਼ਥੇ ਵਿਚੋਣ।
੪ਸਰਪ ਵਰਗਾ।
੫ਚਿਜ਼ਲੇ ਵਿਚ ਸੰਨ੍ਹਕੇ ਤੇ ਗ਼ੋਰ ਨਾਲ ਤਾਂਕੇ।
੬ਛਜ਼ਡ ਦਿਜ਼ਤਾ ਤੀਰ।
੭ਚਿਜ਼ਲੇ ਵਿਚ ਹਜ਼ਥ ਦੇ ਗ਼ੋਰ ਨਾਲ ਜੋੜਕੇ ਤਿਸ (ਤੀਰ) ਲ਼।
੮ਧਨੁਖ ਨੇ ਚਿਰੜ ਕੀਤੀ ਤੇ ਤੀਰ ਛੁਜ਼ਟੇ।
*ਪਾ:-ਬੀਰ।
੯ਸ਼ੂਕਦੇ ਜਾਣਦੇ ਹਨ (ਤੀਰ, ਜਿਨ੍ਹਾਂ ਲ਼ ਲਗਦੇ ਹਨ ਅੁਹ) ਚੀਕਦੇ ਹਨ ਸੂਰਮੇ। (ਅ) ਸ਼ੂਕਦੇ ਤੀਰ ਵੜਦੇ ਹਨ
ਸੂਰਮਿਆਣ (ਦੀਆਣ ਦੇਹਾਂ ਵਿਚ)।
੧੦(ਤਕਦੇ ਹਨ ਗੁਰੂ ਜੀ) ਵੈਰੀਆਣ ਲ਼।
੧੧ਕੰਬਦੇ ਹਨ।

Displaying Page 305 of 375 from Volume 14