Sri Gur Pratap Suraj Granth

Displaying Page 306 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੧੯

੪੬. ।ਮਾਤਾ ਨਾਨਕੀ ਤੇ ਮਰਵਾਹੀ॥
੪੫ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੭
ਦੋਹਰਾ: ਅਲਪ ਬੈਸ ਮਹਿ ਸੁਮਤਿ ਕਰਿ, ਪ੍ਰਣ ਠਾਨੋ ਹਰਿਰਾਇ।
ਬਾਕ ਪਿਤਾਮੇ ਕੇ ਸੁਨੇ, ਰਾਖੇ ਰਿਦੇ ਟਿਕਾਇ ॥੧॥
ਚੌਪਈ: ਸ਼੍ਰੀ ਹਰਿਗੋਵਿੰਦ ਪੌਤ੍ਰ ਨਿਹਾਰਾ।
ਬਚਨ ਆਪਨੇ ਕੇ ਅਨੁਸਾਰਾ।
ਜਬਿ ਕਬਿ ਦੇਖਹਿ ਕਰ ਸੋਣ ਜਾਮਾ।
ਗਮਨਤਿ ਸੰਕੋਚਤਿ ਅਭਿਰਾਮਾ ॥੨॥
ਦੀਰਘ ਛੋਰ ਨ੧ ਕਬਿਹੂੰ ਚਾਲੇ।
ਪਹਿਰਹਿ ਸੂਖਮ ਜਿਹ ਸੌ ਪਾਲੇ।
ਗੁਰ ਪ੍ਰਸੰਨਤਾ ਕਰਿਬੇ ਲਾਗੇ।
ਨਿਕਟਿ ਬਿਠਾਵਹਿ ਅੁਰ ਅਨੁਰਾਗੇ ॥੩॥
ਦਿਨ ਪ੍ਰਤਿ ਅਧਿਕ ਹੋਤਿ ਰੁ ਜਾਵੈ।
ਮ੍ਰਿਦਲ ਬਾਕ ਕਹਿ ਅਨਦ ਅੁਪਾਵੈਣ।
ਸਿਖ ਸੰਗਤਿ ਸਭਿਹਿਨਿ ਲਖਿ ਲੀਨਸਿ।
-ਪੌਤ੍ਰੇ ਪਰ ਕਰੁਨਾ ਮਨ ਭੀਨਸਿ- ॥੪॥
ਸੂਰਜਮਲ ਪਿਤ ਆਸ਼ੈ ਚੀਨਾ।
-ਸ਼੍ਰੀ ਹਰਿਰਾਇ ਚਹੈਣ ਗੁਰ ਕੀਨਾ-।
ਨਿਜ ਜਨਨੀ ਸੰਗ ਗਾਥ ਬੁਝਾਈ।
ਦਈ ਚਹਿਤਿ ਪੌਤ੍ਰੇ ਬਡਿਆਈ ॥੫॥
ਤਥਾ ਨਾਨਕੀ ਸੁਧਿ ਸੁਨਿ ਪਾਈ।
ਮਰਵਾਹੀ ਜੁਤਿ ਚਿਤ ਦੁਚਿਤਾਈ੨।
ਕਰਹਿ ਬਿਚਾਰ੩ ਕਹਾਂ ਇਹੁ ਭਾਵੈ।
ਸੁਤ ਤਜਿ ਪੌਤ੍ਰਹਿ ਕੋ ਬਡਿਆਵੈਣ ॥੬॥
ਗੁਨ ਗਨ ਸਹਿਤ ਸਦਾ ਅਨੁਸਾਰੀ।
ਪਿਤਾ ਅਜ਼ਗ੍ਰ ਕਛ ਨਹਿ ਹੰਕਾਰੀ।
ਪ੍ਰਥਮ ਗੁਰਨਿ ਨਿਜ ਪੁਜ਼ਤ੍ਰ ਨ ਦੀਨਿ।
ਨਹਿ ਅਪਨੇ ਅਨੁਸਾਰੀ ਚੀਨਿ ॥੭॥
ਸਿਰੀਚੰਦ ਅਰੁ ਲਖਮੀਦਾਸ।


੧ਖੁਲਾ ਛਜ਼ਡ ਕੇ ਨਾ।
੨ਚਿੰਤਾ ਹੋਈ।
੩ਮਾਤਾ ਨਾਨਕੀ ਵਿਚਾਰ ਕਰਦੀ ਹੈ।

Displaying Page 306 of 405 from Volume 8