Sri Gur Pratap Suraj Granth

Displaying Page 308 of 494 from Volume 5

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੫) ੩੨੧

੪੨. ।ਸਿਜ਼ਖਾਂ ਦੇ ਪ੍ਰਸੰਗ। ਵਕਤਾ ਸ਼੍ਰੋਤਾ ਚੌਦਾਂ ਗੁਣ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੫ ਅਗਲਾ ਅੰਸੂ>>੪੩
ਦੋਹਰਾ: ਮਨਸਾ ਧਾਰਿ ਸੁ ਤੁਲਸੀਆ,
ਦਰਗਹਿ ਤਖਤੂ ਧੀਰ।
ਤੀਰਥ ਅੁਜ਼ਪਲ੧ ਸੰਗ ਮਿਲਿ,
ਆਏ ਸ਼੍ਰੀ ਗੁਰੁ ਤੀਰ ॥੧ ॥
ਚੌਪਈ: ਬੰਦਨ ਕਰਿ ਸਭਿ ਬੈਠੇ ਪਾਸ।
ਹਾਥ ਜੋਰਿ ਅੁਚਰੀ ਅਰਦਾਸ।
ਸਜ਼ਚੇ ਪਾਤਿਸ਼ਾਹੁ ਹਮ ਸੁਨੈਣ।
ਸਿਜ਼ਖ ਅਨੇਕ ਅਰਥ ਜੇ ਭਨੈਣ ॥੨॥
ਮਨ ਕੋ ਸ਼ਾਂਤਿ ਨ ਕਿਸ ਕੋ ਆਵੈ।
ਇਤ ਅੁਤ ਤੇ ਹਟਿ ਥਿਰ ਨ ਰਹਾਵੈ।
ਨਿਵਲਾ ਅਪਰ ਨਿਹਾਲੂ ਦੋਇ।
ਕਥਾ ਅੁਚਾਰ ਕਰਤਿ ਹੈਣ ਸੋਇ ॥੩॥
ਤ੍ਰਾਸ ਬਿਕਾਰਨਿ ਤੇ ਹੁਇ ਤਬੈ।
ਦੁਰਮਤਿ ਅੁਰ ਤੇ ਪਰਹਰਿ ਸਬੈ।
ਗੁਰੁਮਤਿ ਕੋ ਪ੍ਰਾਪਤਿ ਚਿਤ ਹੋਤਿ।
ਗੁਨ ਗਨ ਹਿਰਦੇ ਜੋਤਿ ਅੁਦੋਤਿ ॥੪॥
ਸੁਨਿ ਸ਼੍ਰੀ ਹਰਿਗੋਵਿੰਦ ਬਖਾਨਾ।
ਅੰਮ੍ਰਿਤ ਸਤਿਗੁਰ ਸ਼ਬਦ ਮਹਾਨਾ।
ਬਕਤਾ ਮਹਿ ਚੌਦਹ ਗੁਨ ਹੋਇ।
ਗਾਨ ਪਾਇ ਤਿਸ ਤੇ ਸੁਨਿ ਕੋਇ ॥੫॥
ਤਿਮ ਸ਼੍ਰੋਤਾ ਮਹਿ ਚੌਦਸ ਗੁਨ ਹੈਣ।
ਤੁਰਤ ਗਾਨ ਪ੍ਰਾਪਤਿ ਜੇ ਸੁਨਿਹੈਣ।
ਜੇ ਗੁਨ ਹੋਹਿ ਨ ਦੋਨਹੁ ਮਾਂਹੀਣ।
ਤੂਰਨ ਗਾਨ ਸੁ ਪ੍ਰਾਪਤਿ ਨਾਂਹੀ ॥੬॥
ਜੇ ਇਕ ਬਕਤਾ ਮਹਿ ਭੀ ਹੋਇ।
ਸ਼੍ਰੋਤਾ ਕੋ ਪ੍ਰਾਪਤਿ ਸੁਨਿ ਸੋਇ੨।
ਬੂਝਨ ਕਰੇ ਗੁਰੂ੩ ਗੁਨ ਜੇਈ।


੧ਭ: ਮਾਲਾ ਵਿਚ ਚਾਰ ਨਾਮ ਹਨ:ਮਨਸਾਧਾਰ, ਦਰਗਹ ਤਜ਼ਲੀ, ਤਖਤ ਧੀਰ, ਤੀਰਥ ਅੁਜ਼ਪਲ।
੨ਜੋ (ਚੌਦਾਂ ਗੁਣ) ਇਕ ਵਕਤਾ ਵਿਚ ਬੀ ਹੋਣ ਤਾਂ ਸ਼੍ਰੋਤਾ ਲ਼ ਸੁਣਕੇ ਪ੍ਰਾਪਤ ਹੋ ਜਾਣਦੇ ਹਨ।
੩ਗੁਰੂ ਜੀ ਤੋਣ ਪੁਜ਼ਛਿਆ (ਸਿਜ਼ਖਾਂ ਨੇ)।

Displaying Page 308 of 494 from Volume 5