Sri Gur Pratap Suraj Granth

Displaying Page 31 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੪੪

ਅਰੁ ਸਭਿ ਤੀਰਥ ਮਜ਼ਜਨ ਬਾਰ੧।
ਕਿਮ ਲਘੁ ਕਹਹੁ੨ ਜਿ ਸਭਿ ਨੇ ਮਾਨੇ।
ਮਹਿਮਾ ਮਹਾਂ ਪੁਰਾਨ ਬਖਾਨੇ ॥੨੦॥
ਕਰ ਬਿਚਾਰ ਮੁਝ ਦਿਹੁ ਸਮੁਝਾਹੀ।
ਸਤਿਸੰਗਤ ਕੀ ਕਿਮਿ ਬਡਿਆਈ।
ਤਬਿ ਸ਼੍ਰੀ ਰਾਮਦਾਸ ਹਿਤਕਾਰੀ੩।
ਸ਼ਬਦ ਸੁਨਾਯੋ ਕੀਨਿ ਅੁਚਾਰੀ ॥੨੧ ॥
ਸ੍ਰੀ ਮੁਖਵਾਕ:
ਮਲਾਰ ਮਹਲਾ ੪ ॥
ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰਹਿ ਅੁਦਮੁ ਧੂਰਿ ਸਾਧੂ ਕੀ ਤਾਈ ॥
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥੧॥
ਤੀਰਥਿ ਅਠਸਠਿ ਮਜਨੁ ਨਾਈ ॥
ਸਤਸੰਗਤਿ ਕੀ ਧੂਰਿ ਪਰੀ ਅੁਡਿ ਨੇਤ੍ਰੀ ਸਭ ਦੁਰਮਤਿ ਮੈਲੁ ਗਵਾਈ ॥੧॥ ਰਹਾਅੁ ॥
ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥
ਕਾਣਸੀ ਕ੍ਰਿਸਨੁ ਚਰਾਵਤ ਗਾਅੂ ਮਿਲਿ ਹਰਿ ਜਨ ਸੋਭਾ ਪਾਈ ॥੨॥
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥
ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥੩॥
ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰਿ ਸਾਧੂ ਕੀ ਤਾਈ ॥
ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲਘਾਈ ॥੪॥੨॥
ਦੋਹਰਾ: ਸ਼੍ਰੀ ਸਤਿਗੁਰ ਮੁਖ ਤੇ ਸੁਨੋ, ਸ਼ਬਦ ਸੁ ਅਰਥ ਸਮੇਤ।
ਗਦ ਗਦ ਭਯੋ ਪ੍ਰਸੰਨ ਤਬਿ, ਅੁਰ ਭਾ ਪ੍ਰੇਮ ਨਿਕੇਤ* ॥੨੨॥


੧ਤੀਰਥਾਂ ਦੇ ਜਲ ਦਾ ਇਸ਼ਨਾਨ।
੨ਭਾਵ ਇਨ੍ਹਾਂ ਲ਼ ਨੀਵਾਣ ਕਿਅੁਣ ਕਹਿਣਦੇ ਹੋ।
੩ਪ੍ਰੇਮ ਕਰਕੇ।
*ਇਕ ਲਿਖਤੀ ਨੁਸਖੇ ਵਿਚ ਇਸ ਦੋਹੇ ਦੀ ਥਾਵੈਣ ਐਤਨਾ ਪਾਠ ਹੋਰ ਹੈ:-
ਚੌਪਈ: ਕਹੋ ਗੁਰੂ ਜੀ ਤਪਾ ਸੁਨੀਜੈ। ਗੰਗਾ ਆਦਿ ਜੁ ਤੀਰਥ ਭਨੀਜੈ।
ਤੇ ਸਭਿ ਸਾਧੂ ਧੂਰ ਕੋ ਚਾਂਹੀ। ਲੋਕਨਿ ਕੇ ਅਘਿ ਤਿਨ ਮੈਣ ਪਾਂਹੀ ॥੨੨॥
ਪਾਪੁ ਮੈਲਿ ਕਰੁ ਹੋਇ ਮਲੀਨ। ਸਾਧੂ ਚਰਨ ਧਾਰਨ ਜਬ ਕੀਨ।
ਤਿਨ ਕੀ ਧੂਰਿ ਤੇ ਮੈਲਿ ਸਭੁ ਜਾਇ। ਤਬ ਤੀਰਥ ਸ਼ਾਂਤੀ ਕੋ ਪਾਇ ॥੨੩॥
ਅਠਸਠ ਤੀਰਥੁ ਸੰਗਤ ਮਾਂਹੀ। ਕਰ ਸਤਿਸੰਗ ਸਰਬ ਫਲ ਪਾਹੀ।
ਭਗੀਰਥ ਤਪ ਕਰ ਗੰਗਾ ਆਨੀ। ਹਰਿ ਚਰਨੋ ਕਾ ਨਿਰਮਲ ਪਾਨੀ ॥੨੪॥
ਤਿਹ ਮਜ਼ਜੇ ਪਾਪਨ ਹੁਇ ਨਾਸ਼। ਸੋ ਹਰ ਚਰਨ ਸਤਿਸੰਗ ਨਿਵਾਸ।
ਕਾਸੀ ਮਥੁਰਾ ਆਦਿ ਅਸਥਾਨੁ। ਹਰਿ ਅਵਤਾਰੁ ਤੇ ਅੁਤਮ ਜਾਨ ॥੨੫॥
ਸੋ ਹਰਿ ਸੰਤਨ ਰਿਦੈ ਮਜਾਰੁ। ਧਾਰੁ ਪ੍ਰੇਮ ਕਰਿ ਕਰੈ ਅੁਚਾਰਿ।
ਯਾਂ ਤੇ ਸਤਿਸੰਗਤਿ ਵਡਿਆਈ। ਬੇਦਾਗਮ ਰਿਖਿਅਨ ਮੁਖਿ ਗਾਈ ॥੨੬॥
ਬਿਨ ਸਤਿਸੰਗ ਤਰਿਓ ਨਹਿਣ ਕੋਈ। ਆਗੈ ਪਾਛੈ ਅਬਿ ਜੋ ਹੋਈ।
ਸੋ ਸਤਿਸੰਗ ਹਮ ਰੀਤ ਚਲਾਈ। ਸਭਿ ਸਿਜ਼ਖਨ ਕੋ ਨਾਮ ਜਪਾਈ ॥੨੭॥
ਇਸੀ ਹੋਤ ਸਤਿਸੰਗ ਮਹਾਤਮੁ। ਹਮਨੇ ਗਾਯੋ ਜਾਨੁ ਕਰਿ ਆਤਮ।

Displaying Page 31 of 453 from Volume 2