Sri Gur Pratap Suraj Granth

Displaying Page 310 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੨੩

੩੭. ।ਖਡੂਰ ਸਾਹਿਬ ਦਾਤੂ ਜੀ ਮਿਲੇ॥
੩੬ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੩੮
ਦੋਹਰਾ: ਨਿਕਟ ਮੋਹਰੀ ਆਦਿ ਨਰ, ਬੈਠੇ ਸਭਿ ਸੁਖ ਪਾਇ।
ਸ਼੍ਰੀ ਅਰਜਨ ਤਿਸ ਛਿਨ ਬਿਖੈ, ਬੋਲੇ ਮੁਖ ਮੁਸਕਾਇ ॥੧॥
ਸੈਯਾ ਛੰਦ: ਮਾਤੁਲ ਜੀ! ਆਗਾ ਅਬਿ ਦੀਜਹਿ
ਸੁਧਾ ਸਰੋਵਰ ਕਰਹਿ ਪਯਾਨ।
ਕਾਰਜ ਭਯੋ ਹਮਾਰੋ ਪੂਰਨ
ਕ੍ਰਿਪਾ ਤੁਮਾਰੀ ਤੇ ਹਿਤ ਠਾਨਿ੧।
ਚਤੁਰ ਗੁਰਨਿ ਕੀ ਬਾਨੀ ਪ੍ਰਾਪਤਿ
ਸਭਿ ਕੋ ਕਰਿ ਹੈਣ ਏਕ ਸਥਾਨ।
ਜਿਸ ਕੋ ਪਠਿ ਸੁਨਿ ਅਰਥ ਬਿਚਾਰਨਿ
ਰਿਦੈ ਬਸਾਇ ਪਾਇ ਕਜ਼ਲਾਨ ॥੨॥
ਪੁਨਿ ਮਾਤੁਲ ਜੇਸ਼ਟ ਕੋ ਦਰਸ਼ਨ
ਪ੍ਰੇਮ ਸੰਗ ਮਿਲਿਬੋ ਕਰਿ ਲੀਨਿ।
ਬਹੁਰ ਕ੍ਰਿਪਾ ਕਰਿ ਮੇਲਿ ਆਪ ਕੋ
ਮਹਾਂ ਲਾਭ ਹੋਵਾ ਮਨ ਚੀਨਿ।
ਸਕਲ ਕੁਟੰਬ ਅਲਬ ਹਮਾਰੋ੨
ਹਰਖ ਪਰਸਪਰ ਦਰਸ਼ਨ ਕੀਨਿ।
ਦੈ ਸਤਿਗੁਰ ਕੇ ਪੂਜਿ* ਦੇਹੁਰੇ
ਮਜ਼ਜਨ ਬਾਪੀ ਆਨਦ ਦੀਨਿ ॥੩॥
ਸੁਨਤਿ ਮੋਹਰੀ ਜੁਗ ਕਰੇ ਜੋਰੇ
ਗੁਰਤਾ ਗਾਦੀ ਪਰ ਥਿਤਿ ਆਪ।
ਯਾਂ ਤੇ ਤੁਮ ਸਭਿ ਤੇ ਹੋ ਦੀਰਘ
ਬੰਦਨੀਯ ਬਡ ਦਿਪਹਿ ਪ੍ਰਤਾਪ।
ਇਹ ਠਾਂ ਬਾਸ ਕਰੋ ਸੁਖ ਪਾਵਹੁ


੧(ਬਾਬੇ ਮੋਹਨ ਜੀ ਨੇ) ਪ੍ਰੇਮ ਕੀਤਾ ਹੈ।
੨ਸਾਡੇ ਸਾਰੇ ਕੁਟੰਬ ਦਾ ਆਸਰਾ ਹੋ।
*ਜਦੋਣ ਲੋਕ ਮੁਰਾਦਾਂ ਪੁਜ਼ਗਨ ਲਈ ਯਾ ਦੁਖ ਤੇ ਕਸ਼ਟ ਭਰੇ ਹਨੇਰੇ ਮੋਹ ਦੇ ਵੇਗ ਵਿਚ ਮੜ੍ਹੀਆਣ ਪੂਜਦੇ ਹਨ ਤਾਂ
ਸਤਿਗੁਰ ਦੇ ਘਰ ਵਿਚ ਇਸ ਦੀ ਮਨਾਹੀ ਹੈ, ਪਰ ਜਦ ਭਗਵੰਤ ਰੂਪ ਮਹਾਂ ਪੁਰਖਾਂ ਦੇ ਦੇਹੁਰੇ ਦੇ ਦਰਸ਼ਨ
ਕਰਕੇ ਵੈਰਾਗ ਤੇ ਪ੍ਰੇਮ ਦਾ ਵਲਵਲਾ ਜਾਗੇ ਤਾਂ ਇਹ ਪੁੰਨ ਰੂਪ ਹੈ, ਸਜ਼ਚੇ ਵੈਰਾਗ ਨਾਲ ਮਨ ਲਿਸ਼ਕਦਾ ਹੈ ਤੇ
ਸੁਜ਼ਚੇ ਪ੍ਰੇਮ ਨਾਲ ਅੁਚਾ ਹੁੰਦਾ ਹੈ। ਇਸ ਸਜ਼ਚੇ ਮਨੋਵੇਗ ਦੀ ਦਸ਼ਾ ਵਿਚ ਦੋ ਸਤਿਕਾਰ ਪਿਆਰਿਆਣ ਲਈ ਤੇ
ਅੁਨ੍ਹਾਂ ਦੇ ਅਸਥਾਨ ਲਈ ਅੁਪਜਦਾ ਹੈ ਇਹ ਬੀ ਕੁਦਰਤੀ ਮਨੋਭਾਵਨਾ ਹੈ। ਮੜ੍ਹੀਆਣ ਦੀ ਮੁਰਦਾਰ, ਰਸਮੀ ਤੇ
ਮੁਰਾਦਾਂ ਮੰਗਣ ਵਾਲੀ ਪੂਜਾ ਮਾੜੀ ਹੈ ਅੁਚੇ ਭਾਵ ਤੇ ਵਲਵਲੇ ਜਾਗ ਪੈਂ ਵਾਲੀ ਹਾਲਤ ਮਾੜੀ ਨਹੀਣ ਕਹੀ ਜਾ
ਸਕਦੀ।

Displaying Page 310 of 591 from Volume 3