Sri Gur Pratap Suraj Granth

Displaying Page 312 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੩੨੫

੪੭. ।ਸ਼੍ਰੀ ਅਨਦ ਜੀ ਦੇ ਦਰਸ਼ਨ॥
੪੬ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੪੮
ਦੋਹਰਾ: ਸ਼੍ਰੀ ਸਤਿਗੁਰ ਜੋਧਾ ਬਲੀ, ਬਸਿ ਭਗਤਨਿ ਕੇ ਨੀਤ।
ਇਕ ਦਿਨ ਬੈਠੇ ਸਭਾ ਮਹਿ, ਦਰਸਹਿ ਸਿਖ ਮੁਦ ਚੀਤ ॥੧॥
ਚੌਪਈ: ਕਿਨਹੂ ਖਬਰ ਆਇ ਤਬਿ ਦੀਨਿ।
ਗੋਇੰਦਵਾਲ ਬਾਸ ਜਿਨ ਕੀਨਿ।
ਭਜ਼ਲਨ ਕੀ ਕੁਲ ਭਗਤਿ ਬਿਸਾਲਾ।
ਸਿਜ਼ਖੀ ਕੋ ਪ੍ਰਕਾਸ਼ ਸਭਿ ਕਾਲਾ ॥੨॥
ਸ਼੍ਰੀ ਗੁਰ ਅਮਰਦਾਸ ਕੀ ਅੰਸ।
ਸੁਤ ਪੌਤ੍ਰੇ ਨਾਤੀ੧ ਬਡ ਬੰਸ।
ਮੋਹਨ ਅਪਰ ਮੋਹਰੀ ਜੇਈ।
ਭਾ ਪਰਲੋਕ ਦੇਹਿ ਤਜਿ ਸੇਈ ॥੩॥
ਸੰਤ ਮਨੋਹਰ ਦਾਸ ਬਿਸਾਲਾ।
ਸੋ ਭੀ ਪਹੁੰਚਤਿ ਭਾ ਹਰਿਸ਼ਾਲਾ੨।
ਸੁਨਿਕੈ ਸ਼੍ਰੀ ਗੁਰ ਹਰਿਗੋਵਿੰਦ।
ਹਰਿ ਪੁਰਿ੩ ਜਾਇ ਬਸੇ ਇਹ ਬ੍ਰਿੰਦ ॥੪॥
ਅਪਰ ਨਰਨ ਸਮ ਸ਼ੋਕ ਕਰੋ ਹੈ੪।
ਰੁਚਿਰ ਬਿਲੋਚਨ ਨੀਰ ਭਰੋ ਹੈ।
ਪੌਣਛਤਿ ਹੈਣ ਰੁਮਾਲ ਕੇ ਸਾਥ।
ਵਹਿਰ ਦਾਰ ਤੇ ਨਿਕਸੇ ਨਾਥ ॥੫॥
ਬੈਠੇ ਅਪਰ ਨਰਨ ਸਮ ਸੋਇ।
ਸੁਨਿ ਸੁਨਿ ਆਇ ਗਏ ਸਭਿ ਕੋਇ।
ਥਿਰਿ ਸਭਿ ਮਹਿ ਤਬਿ ਗੁਰੂ ਅਗਾਧ।
ਧਰੇ ਮੌਨਤਾ ਲਗੀ ਸਮਾਧਿ ॥੬॥
ਦੁਇ ਘਟਿਕਾ ਆਸਨ ਥਿਰ ਰਹੇ।
ਲੋਚਨ ਮੁਦ ਨ ਤਨ ਸੁਧ ਅਹੇ।
ਰਹੇ ਅਡੋਲ ਅੰਗ ਤਿਸ ਕਾਲ।
ਪੁਨ ਖੋਲੇ ਦ੍ਰਿਗ ਰੁਚਿਰ ਬਿਸਾਲ ॥੭॥
ਵਾਹੁ! ਵਾਹੁ! ਮੁਖ ਤੇ ਤਬਿ ਕਹੋ।

੧ਪੁਤ੍ਰ, ਪੌਤ੍ਰੇ ਤੇ ਦੋਹਤੇ।
੨ਸਜ਼ਚ ਖੰਡ।
੩ਸਚ ਖੰਡ।
੪ਇਹ ਸ਼ੋਕ ਨਹੀਣ ਹੈ, ਪਰ ਇਕ ਅੁਜ਼ਚੇ ਦਰਜੇ ਦੀ ਦਵਂਤਾ ਹੈ; ਜੋ ਅਗਲੇ ਪ੍ਰਸੰਗ ਤੋਣ ਵਿਦਤ ਹੋ ਜਾਣਦੀ ਹੈ।

Displaying Page 312 of 405 from Volume 8