Sri Gur Pratap Suraj Granth

Displaying Page 314 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੨੯

ਛੂਵਤਿ ਰੋਗ ਅਨੇਕ ਬਿਨਾਸੈਣ।
ਮਹਾਂ ਮਹਾਤਮ ਜਗਤ ਪ੍ਰਕਾਸ਼ੈ ॥੭॥
ਜਿਸ ਜਿਸ ਪਰ ਗੁਰ ਕ੍ਰਿਪਾ ਕਰੀ।
ਭਏ ਨਿਹਾਲ ਅਬਿਜ਼ਦਾ ਹਰੀ।
ਦੁਹਿਣ ਲੋਕਨ ਕੀ ਲਹਿ ਬਡਿਆਈ।
ਤਰੇ, ਸੁ ਲੀਨਿ ਸੰਗ ਸਮੁਦਾਈ ॥੮॥
ਤਪ, ਜਪ, ਜੋਗ, ਜਜ਼ਗ ਬ੍ਰਤਿ ਦਾਨੂ।
ਗੁਰ ਸੇਵਾ ਕੇ ਹੈ ਨ ਸਮਾਨੂ।
ਜਿਨ ਕੇ ਬਡੇ ਭਾਗ ਜਗ ਜਾਗੇ।
ਸੋ ਸਤਿਗੁਰ ਕੀ ਸੇਵਾ ਲਾਗੇ ॥੯॥
ਇਸ ਪ੍ਰਕਾਰ ਗੁਰ ਕੋ ਜਸੁ ਫੈਲਾ।
ਸੁਨਿ ਸੁਨਿ ਆਇਣ ਦਰਸ ਹਿਤ ਗੈਲਾ।
ਲੋਕ ਅਨੇਕ ਕਾਮਨਾ ਧਾਰੈਣ।
ਸਭਿ ਪਾਵਤਿ ਜਬਿ ਰੂਪ ਨਿਹਾਰੈਣ ॥੧੦॥
ਗ੍ਰਾਮ ਪੁਰਨਿ ਕੇ ਲੋਕ ਘਨੇਰੇ।
ਆਵਤਿ ਦਰਸਹਿਣ ਭਾਗ ਬਡੇਰੇ।
ਲਗਹਿ ਦਿਵਾਨ ਮਹਾਂਨ ਹਮੇਸ਼ੁ।
ਸੰਗਤਿ ਨਿਤਿਪ੍ਰਤਿ ਆਇ ਵਿਸ਼ੇਸ਼ੁ ॥੧੧॥
ਅੁਜ਼ਤਮ ਬ੍ਰਿੰਦ ਅੁਪਾਇਨ ਲਾਵੈਣ।
ਅੰਗੀਕਾਰ ਨ ਹੋਇ, ਹਟਾਵੈਣ੧।
ਜੇਤਿਕ ਦੇਗ ਬਿਖੈ ਲਗਿ ਜਾਇ।
ਗ੍ਰਹਿਨ ਕਰਹਿਣ, ਸੋ ਨਰ ਗਨ ਖਾਇਣ ॥੧੨॥
ਲਗਰ ਚਲਹਿ ਅਤੋਟ ਬਿਸਾਲਾ।
ਹੋਵਨ ਲਗਹਿ ਪ੍ਰਾਤਿ ਹੀ ਕਾਲਾ।
ਜਬਹਿ ਦੋਸ ਆਵਹਿ ਮਜ਼ਧਾਨ੨।
ਤਬਿ ਸਤਿਗੁਰ ਪਹੁਣਚਹਿਣ ਹਿਤ ਖਾਨ ॥੧੩॥
ਅਚਹਿਣ ਓਗਰਾ ਹੋਇ ਅਲੂਨਾ੩।
ਸੋ ਭੀ ਤਨਕ੪, ਅੁਦਰ੫ ਰਹਿਅੂਨਾ।

੧ਮੋੜ ਦੇਣਦੇ ਸਨ (ਗੁਰੂ ਜੀ)।
੨ਦੁਪਹਿਰ।
੩ਲੂਂ ਤੋਣ ਬਿਨਾਂ।
੪ਥੋੜਾ ਜਿਹਾ।
੫ਪੇਟ।

Displaying Page 314 of 626 from Volume 1