Sri Gur Pratap Suraj Granth

Displaying Page 315 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੩੨੭

੩੫. ।ਰਾਜਿਆਣ ਦੀ ਗੁਰੂ ਜੀ ਨਾਲ ਜੰਗ ਦੀ ਤਿਆਰੀ॥
੩੪ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੩੬
ਦੋਹਰਾ: *ਇਮ ਬੀਤੇ ਕੇਤਿਕ ਦਿਵਸ, ਭੀਮਚੰਦ ਦੁਖ ਪਾਇ।
ਪਠੇ ਦੂਤ ਗਿਰਪਤਿਨਿ ਢਿਗ, ਅਪਨੋ ਕਸ਼ਟ ਬਤਾਇ ॥੧॥
ਚੌਪਈ: ਸ਼੍ਰੀ ਗੁਰ ਗੋਬਿੰਦ ਸਿੰਘ ਅੁਦਾਰਾ।
ਨਿਤ ਚਾਹਤਿ ਸੰਗ੍ਰਾਮ ਅਪਾਰਾ।
ਪੰਥ ਰਚੋ ਨਿਤ ਸ਼ਸਤ੍ਰਧਾਰੀ।
ਮਾਰਨ ਮਰਨ ਬਨਹਿ ਬਲ ਭਾਰੀ+ ॥੨॥
ਆਗੈ ਰਣ ਘਾਲੇ ਘਮਸਾਨਾ।
ਮਰੇ ਬੀਰ ਲਰਿ ਲਰਿ ਕਰਿ ਜਾਨਾ੧।
ਦਿਜ਼ਲੀ ਪਤਿ ਕੇ ਦਲ ਬਹੁ ਆਏ।
ਕਿਸਿ ਬਿਧਿ ਕਿਸ ਕੋ ਬਸ ਨ ਬਸਾਏ ॥੩॥
ਗਹੋ ਨ ਗਯੋ ਨ ਮਾਰੋ ਗਯੋ।
ਇਹ ਪ੍ਰਸੰਗ ਤੌ ਦੂਰਹਿ ਭਯੋ।
ਲਰਤਿ ਜੁਜ਼ਧ ਨਹਿ ਕਿਨਹੁ ਭਜਾਵਾ।
ਅਰੋ ਰਹੋ, ਜੈ ਕੋ ਕਰਿ ਦਾਵਾ ॥੪॥
ਇਜ਼ਤਾਦਿਕ ਲਿਖਿ ਸਕਲ ਹਕਾਰੇ।
ਪਠੇ ਪਜ਼ਤ੍ਰ ਪਠਿ੨ ਹੁਇ ਨ੍ਰਿਪ ਤਾਰੇ।
ਮਿਜ਼ਤ੍ਰ ਕਿ ਸ਼ਜ਼ਤ੍ਰ ਕਿ ਸਮ ਗੁਰ ਸਾਥ।
ਚਲਿ ਆਏ ਇਕ ਥਲ ਗਿਰਨਾਥ ॥੫॥
ਪ੍ਰਥਮੇ ਭੀਮਚੰਦ ਕਹਿਲੂਰੀ।
ਭੂਪਚੰਦ ਸੈਲਪ ਹੰਡੂਰੀ।
ਆਇ ਚੰਬੇਲ, ਫਤੇਪੁਰਿ ਵਾਰੋ੩।
ਨਾਮ ਵਗ਼ੀਰ ਸਿੰਘ ਬਲਿ ਭਾਰੋ ॥੬॥
ਦੇਵ ਸ਼ਰਣ ਨਾਹਣ ਕੋ ਰਾਜਾ++।


*ਇਹ ਸੌ ਸਾਖੀ ਦੀ ੨੧ਵੀਣ ਸਾਖੀ ਹੈ।
+ਪਾ:-ਧਾਰੀ।
੧ਜਾਨਾਂ ਲੜਾ ਲੜਾਕੇ।
੨ਭੇਜੇ ਹੋਏ ਪਜ਼ਤ੍ਰ ਪੜ੍ਹਕੇ।
੩ਵਾਲਾ।
++ਨਾਹਣ ਦੇ ਰਾਜੇ ਨਾਲ ਪਾਅੁਣਟੇ ਨਿਵਾਸ ਤੋਣ ਤਅਜ਼ਲਕਾਤ ਮਿਜ਼ਤ੍ਰਤਾ ਦੇ ਸਨ ਤੇ ਅਖੀਰ ਤਕ ਰਹੇ ਹਨ
ਕਿਅੁਣਕਿ ਚਮਕੌਰ ਸੰਗ੍ਰਾਮ ਤੋਣ ਪਹਿਲੀ ਰਾਤ ਆਪਣੇ ਦੋਹਾਂ ਭਰਾਵਾਣ ਗੁਲਾਬ ਸਿੰਘ ਸ਼ਾਮ ਸਿੰਘ ਲ਼ ਗੁਰੂ ਜੀ ਨੇ
ਨਾਹਣ ਦੇ ਰਾਜੇ ਪਾਸ ਪੁਜ਼ਤ੍ਰ ਦੇਕੇ ਟੋਰਿਆ ਸੀ ਕਿ ਇਨ੍ਹਾਂ ਲ਼ ਪਿੰਡ ਦੇਕੇ ਆਪਣੇ ਪਾਸ ਬਸਾਓ। ।ਦੇਖੋ ਰੁਤ ੬
ਅੰਸੂ ੩੨॥ ਜੇ ਪਜ਼ਕੀ ਮਿਜ਼ਤ੍ਰਤਾ ਨਾ ਹੁੰਦੀ ਤਾਂ ਭਰਾਵਾਣ ਦੀ ਸਲਾਮਤੀ ਓਥੇ ਕੀਕੂੰ ਸਮਝੀ ਜਾਣਦੀ। ਇਸ ਕਰਕੇ

Displaying Page 315 of 498 from Volume 17