Sri Gur Pratap Suraj Granth

Displaying Page 319 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੩੩੨

ਬਿਨਾ ਸਕੇਲੇ ਸਭਿ ਹੁਇ ਤੇਰੋ।
ਬਿਜੈ ਕਰਨ ਕੋ ਭਾਰ ਬਿਸਾਲਾ।
ਸੋ ਸਭਿ ਪ੍ਰਭੁ ਕੋ ਹੈ ਸਭਿ ਕਾਲਾ ॥੩੭॥
ਬੀਚ ਖਰੋ ਹੋਨੋ ਤੁਵ ਕਾਜ।
ਇਮ ਕਰਿ ਨਿਸ਼ਚੈ ਲੀਜਹਿ ਰਾਜ।
ਭਾਜ ਚਲਨ ਕੈ ਮਿਲਿਬੇ ਮਾਂਹੀ।
ਸੰਕਟ ਬਨੈ ਲਖਹੁ ਸੁਖ ਨਾਂਹੀ ॥੩੮॥
ਤੁਵ ਜੀਵਨ ਮਹਿ ਸੰਸਾ ਹੋਇ।
ਯਾਂ ਤੇ ਤਾਗ ਦੇਹੁ ਮਤ ਦੋਇ।
ਲਰਨੋ ਸਨਮੁਖ ਹੀ ਬਨਿ ਆਵੈ।
ਜੋ ਜੂਝਹਿ੧ ਤੌ ਭਿਸਤ ਸਿਧਾਵੈਣ ॥੩੯॥
ਜੀਵਤ ਰਹੈਣ ਸ਼ਾਹੁ ਪਦ ਲੈ ਹੈਣ।
ਸ਼੍ਰੀ ਗੁਰ ਫਤੇ ਤੋਹਿ ਕੋ ਦੈ ਹੈਣ।
ਇਜ਼ਤਾਦਿਕ ਕਹਿ ਧੀਰਜ ਦੀਨ।
ਸੈਨ ਸਕੇਲਨ ਜਿਤ ਕਿਤ ਕੀਨਿ ॥੪੦॥
ਕਰੋ ਕੂਚ ਸਨਮੁਖ ਤਿਹ ਆਵਤਿ।
ਗੁਰੂ ਭਰੋਸਾ ਧਰਤਿ ਸਿਧਾਵਤ।
-ਕੈ ਮਰਿ ਰਹੌਣ ਕਿ ਲੈ ਹੌਣ ਰਾਜ।
ਪ੍ਰਭੁ ਨਿਬਾਹੈਣਗੇ ਨਿਜ ਲਾਜ- ॥੪੧॥
ਚੰਬਲ ਸਲਿਤਾ ਕੋ ਚਲਿ ਪਰੋ।
ਨਦ ਲਾਲ ਕੋ ਬਹੁਰ ਅੁਚਰੋ।
ਹਾਕਮ ਰਾਇ ਸੰਗ ਲੇ ਜਾਇ।
ਪ੍ਰਭੁ ਕੋ ਹਿਤ ਸਹਾਇਤਾ ਲਾਇ ॥੪੨॥
ਏਕ ਸੁਆਲ ਜੁ ਕਹੈਣ ਸੁ ਮਾਨੌਣ।
ਤਿਨਹੁ ਭਰੋਸੇ ਮੈਣ ਰਣ ਠਾਨੌਣ।
ਸੁਨਿ ਕੈ ਨਦ ਲਾਲ ਪੁਨ ਆਯੋ।
ਨਮੋ ਕਰੀ ਸੁ ਪ੍ਰਸੰਗ ਸੁਨਾਯੋ ॥੪੩॥
ਚਲਹੁ ਆਪ ਦਰਸ਼ਨ ਕੋ ਦੈਹੋ।
ਕਿਰਤਾਰਥ ਨਿਜ ਦਾਸ ਕਰੈ ਹੋ।
ਕਹੋ ਆਪ ਕੋ ਲੀਨਸਿ ਮਾਨਿ।
ਲਰਨ ਹੇਤੁ ਕਿਯ ਅਜ਼ਗ੍ਰ ਪਯਾਨ ॥੪੪॥


੧ਲੜ ਮਰੋ ਤਾਂ।

Displaying Page 319 of 409 from Volume 19