Sri Gur Pratap Suraj Granth

Displaying Page 319 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੩੨

੪੧. ।ਲਲਾਬੇਗ ਦੀ ਚੜ੍ਹਾਈ॥
੪੦ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੨
ਦੋਹਰਾ: ਤਬਿ ਵਗ਼ੀਰ ਖਾਂ ਦੇਖਿ ਕਰਿ,
ਤਾਰੀ ਹਗ਼ਰਤ ਕੀਨਿ।
ਕਿੰਚਬੇਗ* ਕਹਿ ਆਦਿ ਕੁਛ,
ਨਿਜ ਮਸਲਤ ਮਹਿ ਲੀਨਿ੧ ॥੧॥
ਚੌਪਈ: ਕੋਣ ਨ ਬਿਚਾਰਹੁ ਜਿਤਿਕ ਨਜੀਕੀ?
ਤਾਰੀ ਨਹੀਣ ਸ਼ਾਹੁ ਕੀ ਨੀਕੀ।
ਹਮ ਇਸ ਕੇ ਹੈਣ ਸਭਿ ਸੁਖਦਾਈ।
ਕੋਣ ਨ ਕਹਹੁ ਇਸ ਰਖਹੁ ਹਟਾਈ ॥੨॥
ਸ਼੍ਰੀ ਨਾਨਕ ਘਰ ਅਗ਼ਮਤ ਭਾਰੀ।
ਤਿਨ ਸੋਣ ਕਰੇ ਜੰਗ, ਹੁਇ ਹਾਰੀ।
ਕਰਿ ਸੰਗੀ ਸਭਿ ਸ਼ਾਹੁ ਸਲਾਹੀ੨।
ਕਹੀ ਮਿਟਹਿ ਜਿਸ ਤੇ ਕਿਮ ਨਾਂਹੀ੩ ॥੩॥
ਹਾਥਨਿ ਜੋਰਿ ਗੁਗ਼ਾਰਤਿ ਅਰਗ਼ੀ।
ਕਰੀ ਹਗ਼ੂਰ ਜਾਨਿ ਕੀ ਮਰਗ਼ੀ।
ਸੋ ਆਛੀ ਨਹਿ ਸਭਿਨਿ ਬਿਚਾਰੀ।
ਤੁਮਰੋ ਚਢਨਿ ਅਹੈ ਅਤਿ ਭਾਰੀ ॥੪॥
ਬ੍ਰਿੰਦ ਬਲਾਇਤ ਲਿਖੋ ਸਿਧਾਰੇ।
ਸਗਰੇ ਤੁਮਰੇ ਕਰਮ ਬਿਚਾਰੇਣ।
ਗੁਰ ਢਿਗ ਅਲਪ ਬਾਹਨੀ ਰਹੈ।
ਤੁਮ ਕੋ ਮਾਲਿਕ ਮੁਲਖਨਿ ਕਹੈਣ ॥੫॥
ਹੋਹਿ ਬਰੋਬਰ ਤੌ ਬਨਿ ਆਵੈ।
ਨਾਂਹਿ ਤ ਲਰਿਬੋ ਸੈਨ ਪਠਾਵੈ।
ਜੇ ਅਗ਼ਮਤ ਕਰਿ ਗੁਰੂ ਭਜਾਵੈ।
ਹਜੌ੪ ਆਪ ਕੀ ਜਗਤ ਅਲਾਵੈ ॥੬॥
ਦੁਰਗ ਸਮੀਪ ਨ ਗੁਰ ਕੇ ਕੋਈ।


*ਪਾ:-ਕਿਲਚਬੇਗ।
੧ਕਿੰਚਬੇਗ ਲ਼ ਪਹਿਲੋਣ ਕੁਝ ਕਹਿਕੇ ਆਪਣੀ ਸਲਾਹ ਵਿਚ ਲੈ ਲਿਆ।
੨ਸਾਰੇ ਸ਼ਾਹ ਦੇ ਸਲਾਹਕਾਰ ਸੰਗੀ ਕਰ ਲਏ।
੩ਜਿਸ ਤਰ੍ਹਾਂ ਕਿ ਕਹੀ (ਗਜ਼ਲ) ਕਿਵੇਣ ਬੀ ਨਾ ਮਿਟੇ। ਭਾਵ ਐਸੇ ਤ੍ਰੀਕੇ ਨਾਲ ਸਮਝਕੇ ਬਾਦਸ਼ਾਹ ਲ਼ ਕਹਿਂ ਕਿ
ਅੁਹ ਮੰਨ ਲਵੇ।
੪ਨਿਦਿਆਣ ।ਫਾ: ਹਜੋ॥

Displaying Page 319 of 473 from Volume 7