Sri Gur Pratap Suraj Granth

Displaying Page 320 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੩੩

੪੩. ।ਤਖਤ ਤੇ ਬਿਰਾਜਮਾਨ॥
੪੨ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੪
ਦੋਹਰਾ: ਦਿਵਸ ਪ੍ਰਤੀਖਤਿ ਆਇਗੋ, ਦਸਮੀ ਆਦਿਤਵਾਰ।
ਗਨ ਮਸੰਦ ਕਰਿ ਸ਼ੀਘ੍ਰਤਾ, ਸੰਗਤਿ ਸੰਗ ਹਗ਼ਾਰ ॥੧॥
ਚੌਪਈ: ਚਲਹੁ ਪਿਖਹਿ ਅੁਤਸਾਹੁ ਬਿਸਾਲਾ।
ਜਿਤ ਕਿਤ ਤੇ ਆਏ ਤਤਕਾਲਾ।
ਅਨਿਕ ਭਾਂਤਿ ਕੀ ਲਏ ਅਕੋਰਾ।
ਚਹੁ ਦਿਸ਼ਿ ਤੇ ਚਲਿ ਗੁਰੁ ਪੁਰਿ ਓਰਾ ॥੨॥
ਬਰਹਿ੧ ਸੁਧਾਸਰ ਦਰਸ਼ਨ ਪਾਵੈਣ।
ਮਜ਼ਜਹਿ, ਕਿਰਤਨ ਸੁਨਿ ਹਰਖਾਵੈਣ।
ਸੰਗਤਿ ਮਿਲੀ ਆਨਿ ਸਮਦਾਈ।
ਜੈ ਜੈ ਕਾਰ ਕਰਹਿ ਬਹੁ ਥਾਈਣ ॥੩॥
ਚਹੁਦਿਸ਼ਿ ਪਰੇ ਸੁਧਾਸਰ ਡੇਰੇ।
ਦਰਸ਼ਨ ਹਿਤ ਚਿਤ ਚੌਣਪ ਬਡੇਰੇ।
ਜਾਮ ਜਾਮਨੀ ਤੇ ਗੁਰ ਜਾਗੇ।
ਸੌਚਾਚਾਰ ਕਰਨਿ ਤਬਿ ਲਾਗੇ ॥੪॥
ਕਰਿ ਸ਼ਨਾਨ ਕੋ ਆਸਨ ਮਾਰੇ।
ਨਿਜ ਸਰੂਪ ਮਹਿ ਬ੍ਰਿਤਿ ਥਿਤਿ ਧਾਰੇ।
ਟਿਕੇ ਸਜ਼ਚਿਦਾਨਦ ਮਝਾਰੀ।
ਲੀਨਹੁ ਸੁਖ ਹੋਵਤਿ ਭੁਨਸਾਰੀ ॥੫॥
ਅੁਦੈ ਭਯੋ ਦਿਨਕਰ੨ ਜਿਸ ਕਾਲੇ।
ਪਹਿਰੋ ਜਾਮਾ ਜਿਸ ਗਨ ਪਾਲੇ੩।
ਛਬਿ ਅੁਸ਼ਨੀਕ੪ ਸੀਸ ਪਰ ਧਾਰੀ।
ਜਿਗਾ ਬਧੀ ਅੂਪਰਿ ਦੁਤਿ ਕਾਰੀ੫ ॥੬॥
ਕਲਗੀ ਮੁਕਤਾ ਗੁਜ਼ਛ ਅੁਜਾਲਾ।
ਮੁਖ ਮੰਡਲ ਪਰ ਕੁੰਡਲ ਝਾਲਾ੬।
ਮਾਲ ਬਿਸਾਲ ਸੁਢਾਲ ਜਿ ਮੁਕਤਾ੧।


੧ਵੜ ਕੇ।
੨ਸੂਰਜ।
੩ਜਿਸ ਦੇ ਬਹੁਤ ਪਜ਼ਲੇ ਹਨ।
੪ਪਗ, ਦਸਤਾਰ ।ਸੰਸ: ਅੁਣੀ = ਪਜ਼ਗ॥
੫ਸੁੰਦਰਤਾ ਵਾਲੀ।
੬ਝੂਲਦੇ ਹਨ।

Displaying Page 320 of 501 from Volume 4