Sri Gur Pratap Suraj Granth

Displaying Page 321 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੩੪

੪੫. ।ਕੀਰਤ ਪੁਰ ਹੋਕੇ ਨਾਹਣ ਪ੍ਰਵੇਸ਼॥
੪੪ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੬
ਦੋਹਰਾ: ਬਸਤ੍ਰ ਪਹਿਰ ਭੂਖਨ ਪਹਿਰ,
ਸ਼ਸਤ੍ਰ ਪਹਿਰ ਤਨ ਲੀਨਿ।
ਸ਼੍ਰੀ ਗੁਰੂ ਗੋਵਿੰਦ ਸਿੰਘ ਜੀ,
ਤਾਰੀ ਕੀਨਿ ਪ੍ਰਬੀਨ ॥੧॥
ਸੈਯਾ ਛੰਦ: ਦੁੰਦਭਿ ਦੀਹ ਬਜੋ ਰਣਜੀਤ,
ਅੁਠੇ ਬਡ ਨਾਦ ਪਹਾਰਨ ਕੇਰੇ।
ਸ਼੍ਰੌਨ ਸੁਨੋਣ ਸਭਿ ਸੈਨ ਤਹੀ ਛਿਨ,
ਤਾਰ ਭਏ ਗਜ ਬਾਜਿਨਿ ਡੇਰੇ।
ਗ਼ੀਨ ਸਜਾਵਨਿ ਕੀਨਿ ਤਬੈ ਅਸ
ਪੀਨਨ ਪੈ ਗ਼ਰੀ ਦੋਗ਼੧ ਬਡੇਰੇ।
ਹੌਦ ਅੰਬਾਰਨ ਝਾਲਰ ਝੂਲਤਿ,
ਭੂਲਤਿ ਦੇਵ ਮਨੋਹਰ ਹੇਰੇ ॥੨॥
ਚਜ਼ਕ੍ਰਿਤ੨ ਚੌਪਤਿ ਚੰਚਲ ਚਾਤਰੁ
ਚੋਰਤਿ ਚੀਤਨ ਚਾਅੁ ਚਈਲਾ।
ਚੌਕਸ ਚਾਰਹੂੰ ਓਰਨ ਕੋ
ਚਿਤਵੰਤਿ ਬਿਲੋਚਨ ਤੇ ਚਰਚੀਲਾ੩।
ਛਾਲ ਅੁਛਾਲ ਤੇ ਛੂਟਂ ਛੋਭਤਿ
ਸੁੰਮ ਛੁਵੈਣ ਛਿਤ ਛਿਜ਼ਪ੍ਰ ਛਬੀਲਾ।
ਪੌਨ ਕਹਾਂ, ਮ੍ਰਿਗ ਛੌਨ ਕਹਾਂ,
ਗੁਰਦੇਵ ਕੋ ਗੌਨ ਤੁਰੰਗਮ ਨੀਲਾ੪ ॥੩॥
੩ਜੋਤਿ ਜਵਾਹਰ ਜਾਹਰ ਗ਼ੀਨ
ਜਰਾਅੁ ਜਰੋ ਜਿਹ ਜੇਬ ਅਜਾਇਬ।
ਝਾਲਰ ਕੋਰ ਗ਼ਰੀ ਚਹੁੰ ਓਰਨ,


੧ਗ਼ਰੀ ਦੇ ਕੰਮ ਵਾਲੇ।
੨ਚਕ੍ਰਿਤ ਦਾ ਅਰਥ ਹੈ ਹੈਰਾਨ ਹੋ ਰਿਹਾ ਹੈ, ਮੁਰਾਦ ਕਾਹਲੇ ਪੈਂ ਤੋਣ ਹੈ। (ਅ) ਅਕਾਰਣ ਡਰ ਦਜ਼ਸਕੇ ਘੋੜੇ
ਦਾ ਕਾਹਲਾ ਪੈਂਾ। ।ਸੰਸ:, ਚਕਿਤ॥।
੩ਚਰਚੀਲਾ = ਸ਼ਿੰਗਾਰਿਆ ਜਾ ਰਿਹਾ। (ਅ) ਚੰਚਲ।
੪ਇਸ ਛੰਦ ਦਾ ਅਰਥ ਐਅੁਣ ਹੈ:-ਚਾਅੁ ਵਿਚ ਚੜ੍ਹਿਆ ਚੰਚਲ ਤੇ ਚਾਤੁਰ (ਘੋੜਾ) ਖੁਸ਼ੀ ਹੁੰਦਾ ਹੋਇਆ
ਕਾਹਲਾ ਪੈ ਰਿਹਾ ਹੈ ਤੇ (ਦੇਖਂ ਵਾਲਿਆਣ ਦੇ) ਚਿਜ਼ਤਾਂ ਲ਼ ਚੁਰਾ ਰਿਹਾ ਹੈ। ਸ਼ਿੰਗਾਰਿਆ ਜਾ ਰਿਹਾ ਚੌਕਸ ਹੋਕੇ
ਚਾਰੋਣ ਪਾਸੇ ਅਜ਼ਖਾਂ ਨਾਲ ਵੇਖਦਾ ਹੈ। ਜਦ ਛੁਜ਼ਟਦਾ ਹੈ ਤਾਂ ਤਮਕ ਵਿਚ ਆਇਆ ਛਾਲਾਂ ਵਿਚ ਅੁਛਲਦਾ ਹੈ
(ਇਅੁਣ) ਕਿ ਧਰਤੀ ਤੇ ਸੁੰਮ ਇਸ ਤੇਗ਼ੀ ਨਾਲ ਛੁਹਦੇ ਤੇ ਸੁੰਦਰ ਲਗਦੇ ਹਨ (ਕਿ) ਗੁਰੂ ਜੀ ਦੇ ਨੀਲੇ ਘੋੜੇ
ਦੀ ਚਾਲ ਨਾਲ ਹਵਾ ਕਿਥੇ ਤੇ ਹਰਨੋਟਾ ਕਿਜ਼ਥੇ (ਮੇਲ ਖਾ ਸਕਦੇ ਹਨ)।

Displaying Page 321 of 372 from Volume 13