Sri Gur Pratap Suraj Granth

Displaying Page 326 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੩੯

੩੯. ।ਸ਼੍ਰੀ ਅੰਮ੍ਰਿਤਸਰ ਪੁਜ਼ਜੇ। ਇਕਾਣਤ ਥਾਂ ਪਸੰਦ ਕੀਤੀ॥
੩੮ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪੦
ਦੋਹਰਾ: ਦੋਇ ਕੋਸ ਪਰ ਟਿਕ ਗੁਰੂ, ਥਕੇ ਪੰਥ ਪ੍ਰਸਥਾਨ੧।
ਕੀਨਿ ਭਲੇ ਬਿਸਰਾਮ ਕੋ, ਹੈ ਸੁਚਿ ਥਿਤ ਤਿਸ ਥਾਨ ॥੧॥
ਚੌਪਈ: ਦ੍ਰਿਗ ਮੁਜ਼ਦ੍ਰਤਿ੨ ਕਰਿ ਠਾਨੋ ਧਾਨੂ।
ਬੈਠੇ ਨਿਸ਼ਚਲ ਗਾਨ ਨਿਧਾਨੂ।
ਸੁਧਾ ਸਰੋਵਰ ਪੁਰਿ ਸੁਧਿ ਹੋਈ।
ਗੁਰ ਆਗਮਨਿ ਸੁਨੋ ਸਭਿ ਕੋਈ ॥੨॥
ਸ਼੍ਰੀ ਹਰਿਗੋਬਿੰਦ ਚੰਦ ਅਨਦੇ।
ਬਦਨ ਸਦਨ ਛਬਿ ਖਿਰੋ ਬਿਲਦੇ।
ਪਾਇ ਕਿਰਨ ਸੁਧਿ ਪ੍ਰਾਤ੩ ਮਨਿਦਾ।
ਭਏ ਪ੍ਰਫੁਜ਼ਲਿਤਿ ਦ੍ਰਿਗ ਅਰਬਿੰਦਾ ॥੩॥
ਸੁਨਿ ਸਾਹਿਬ ਬੁਜ਼ਢਾ ਹਰਖਾਏ।
ਸਿਖ ਗੁਰਦਾਸ ਆਦਿ ਸਮੁਦਾਏ।
ਜਿਸ ਕਾਰਜ ਗਮਨੇ ਕਰਿ ਆਏ।
ਸੁਨਿ ਗੰਗਾ ਮਨ ਆਨਦ ਪਾਏ ॥੪॥
ਪੁਸਤਕ ਸਭਿ ਖਾਸੇ ਪਰ ਲਾਵਤਿ।
ਆਪ ਗੁਰੂ ਪਨਹੀ ਬਿਨ ਆਵਤਿ।
ਇਮ ਸੁਨਿ ਬਡ ਅੁਤਸਾਹ ਬਧਾਵਾ।
ਸੁਮਨਸ ਚੰਦਨ ਧੂਪ ਧੁਖਾਵਾ ॥੫॥
ਲੇ ਸੰਗ ਸ਼੍ਰੀ ਗੁਰ ਹਰਿ ਗੋਬਿੰਦ।
ਚਲੇ ਅਗਾਅੂ ਜੁਤ ਸਿਖ ਬਿੰ੍ਰਦ।
ਮਧੁਰ ਪ੍ਰਸ਼ਾਦਿ ਅਧਿਕ ਸੰਗ ਲੀਨਾ।
ਸ਼੍ਰੀ ਗੁਰ ਸਮੁਖ ਪਯਾਨੋ ਕੀਨਾ ॥੬॥
ਪਰਮ ਪ੍ਰੇਮ ਕੋ ਜਾਲ ਫਸਾਏ।
ਮਨਹੁ ਮੀਨ ਗਨ ਐਣਚਤਿ ਆਏ।
ਪੁਰਿ ਕੇ ਨਰ ਗਨ ਸੁਨਿ ਸਮੁਦਾਏ।
ਦੇਖਨਿ ਦਰਸ ਗੁਰੂ ਕਹੁ ਧਾਏ ॥੭॥
ਜੋ ਨਿਤਪ੍ਰਤਿ ਹਿਤ ਕਰਿ ਦਰਸੈ ਹੈਣ੪।

੧ਰਾਹ ਚਲਦੇ ਥਜ਼ਕ ਗਏ।
੨ਨੈਂ ਬੰਦ ਕਰਕੇ।
੩ਖਬਰ ਰੂਪ ਕਿਰਨ ਲ਼ ਪਾਕੇ ਸਵੇਰ ਵਾਣੂੰ।
੪ਦਰਸ਼ਨ ਕਰਦੇ ਸਨ।

Displaying Page 326 of 591 from Volume 3