Sri Gur Pratap Suraj Granth

Displaying Page 326 of 473 from Volume 7

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੭) ੩੩੯

੪੨. ।ਸ਼ਾਹੀ ਫੌਜ ਮਾਲਵੇ ਪੁਜ਼ਜੀ॥
੪੧ੴੴਪਿਛਲਾ ਅੰਸੂ ਤਤਕਰਾ ਰਾਸਿ ੭ ਅਗਲਾ ਅੰਸੂ>>੪੩
ਦੋਹਰਾ: ਬਜੇ ਨਗਾਰੇ ਕੂਚ ਕੇ,
ਕਰਿ ਸਮਾਜ ਸਭਿ ਜੰਗ।
ਲਲਾਬੇਗ ਭਟ ਚਢਿ ਚਲੋ,
ਅਤਿ ਗਰਬਤਿ ਦਲ ਸੰਗ ॥੧॥
ਚੌਪਈ: ਚਲੇ ਤੁਰਕ ਜਿਨ ਜਾਤਿ ਅਨੇਕ੧।
ਈਸੁਬਗ਼ਈ੨ ਬਡੋ ਦਲ ਏਕ।
ਦਾਓਗ਼ਈ੩ ਰੁਹੇਲੇ ਘਨੇ।
ਮਹਾਂ ਸੁਭਟ ਸੰਜੋਇਨ ਸਨੇ ॥੨॥
ਕਾਬਲ ਕੇ ਗਿਲਜੇ ਜਿਨ ਕਹੈਣ।
ਡੀਲ ਦਰਾਗ਼ ਜਿਨਹੁ ਕੇ ਅਹੈਣ।
ਆਮਿਖ ਸਭਿ ਪਸੂਅਨਿ ਕੇ ਭਜ਼ਖਤਿ।
ਇਕ ਸ਼ੂਕਰ ਤੇ ਰਜ਼ਖਾ ਰਜ਼ਖਤਿ੪ ॥੩॥
ਪਸੁਨਿ ਸਮਾਨ ਬ੍ਰਿਤੀ ਜਿਨ ਚੀਨੇ।
ਬਹੁ ਨਿਰਦਈ ਮਹਾਂ ਮਤਿ ਹੀਨੇ।
ਹਫਸ ਵਲਾਇਤ੫ ਕੇ ਤਨ ਕਾਰੇ।
ਮਹਾਂ ਮਲੇਛ ਮਹਾਂ ਬਲਵਾਰੇ ॥੪॥
ਮੋਟੇ ਨਾਕ ਓਠ ਜਿਨ ਕੇਰੇ।
ਕਹੋ ਨ ਸਮੁਝਹਿ ਮੰਦ ਬਡੇਰੇ।
ਕੇਤਿਕ ਬਰਣ ਦੇਹ ਕੇ ਭੂਰੇ।
ਪੁਰਿ ਕਸ਼ਮੀਰ ਆਦਿ ਬਸਿ ਭੂਰੇ੬ ॥੫॥
ਕਾਚੋ ਮਾਸ ਖਾਹਿ ਸੁਖ ਕਰੈਣ।
ਪਸ਼ਤੋ ਬੋਲਤਿ ਸਮੁਝਿ ਨ ਪਰੈ।
ਤੁਰਕੀ ਤਰੇ ਤੁਰੰਗਮ ਤੋਰੈਣ੭।
ਗਮਨਹਿ ਬਡ ਮਗ, ਥਕਤਿ ਨ ਥੋਰੈ ॥੬॥


੧ਅਨੇਕ ਜਾਤੀਆਣ ਦੇ।
੨ਯੂਸਫਗ਼ਾਈ ਤੋਣ ਮੁਰਾਦ ਹੈ ਮਰਦਾਨ ਦੇ ਇਲਾਕੇ ਦੇ।
੩ਦਾਅੁਦਗ਼ਈ।
੪ਭਾਵ ਸੂਰ ਨਹੀਣ ਖਾਂਦੇ।
੫ਹਬਸ਼, ਐਬੇਸੀਨੀਆਣ।
੬ਕਸ਼ਮੀਰੋਣ ਪਰੇ ਯਾਗਸਤਾਨੀ ਲੋਕਾਣ ਤੋਣ ਮੁਰਾਦ ਹੈ।
੭ਤੁਰਕੀ ਘੋੜੇ ਹੇਠ ਤੁਰਦੇ ਹਨ।

Displaying Page 326 of 473 from Volume 7