Sri Gur Pratap Suraj Granth

Displaying Page 329 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੪੪

ਕਿਤੇ ਹਰੇਖਾ੧ ਅੂਚੋ ਕਰੈ।
ਕਿਤ ਚੰਚਲਤਾ ਜੁਤਿ ਪਗ ਧਰੈ।
ਕਿਤਿਕ ਦੂਰ ਤੇ ਕੋਸ਼ਠ੨ ਦੇਖਾ।
ਥਿਤਿ ਹੈ੩ ਅੂਚੋ ਕੀਨ ਹਿਰੇਖਾ ॥੭॥
ਬਹੁਰ ਅਗਾਰੀ ਕੀਨ ਪਯਾਨਾ।
ਗਈ ਤਹਾਂ ਕੋਸ਼ਠ ਜਿਸ ਥਾਨਾ।
ਦੂਰ ਦੂਰ ਫਿਰ ਚਹੁਣਦਿਸ਼ਿ ਤਾਂਹੀ।
ਪੁਨ ਦਰ ਦਿਸ਼ ਗਮਨੀ ਹੁਇ ਪਾਹੀ ॥੮॥
ਤਹਾਂ ਪਹੁਣਚ ਕਰਿ ਸੀਸ ਝੁਕਾਵਾ।
ਪੁਨ ਅੂਚੇ ਹਿਹਨਾਟ ਸੁਨਾਵਾ।
ਸੰਗਤਿ ਦੇਖਿ ਦੇਖਿ ਬਿਸਮਾਵੈ।
-ਇਹਾਂ ਨ ਸਤਿਗੁਰ ਕਹੂੰ ਦਿਸਾਵੈਣ ॥੯॥
ਬੜਵਾ ਨਹਿਣ ਅਬਿ ਆਗੇ ਜਾਵਤਿ।
ਜਨੁ ਲਛਮੀ, ਇਤ ਬਿਸ਼ਨੁ ਬਤਾਵਤਿ।
ਰਾਜਸ਼ਿਰੀ੪ ਪੁਰਹੂਤ ਖੁਜੰਤੀ।
ਅਬਿ ਇਸ ਥਲ ਕੋ ਨਹੀਣ ਤਜੰਤੀ- ॥੧੦॥
ਪਿਖ ਬੁਜ਼ਢੇ ਸਭਿ ਕੋ ਸਮਝਾਯੋ।
ਇਹ ਕੋਠਾ ਕਿਸ ਕੋ ਬਨਵਾਯੋ।
ਦਰ ਦੇਖਹੁ ਨਹਿਣ ਪਜ਼ਯਤਿ ਯਾਹੀ੫।
ਬੜਵਾ ਰਹੀ ਸਥਿਰ ਹੁਇ ਪਾਹੀ੬ ॥੧੧॥
ਪ੍ਰਥਮ ਪ੍ਰਕਰਮਾ ਇਸ ਕੀ ਕਰੀ।
ਦੂਰ ਦੂਰ ਚਹੁਣ ਦਿਸ਼ ਮਹਿਣ ਫਿਰੀ।
ਸੀਸ ਝੁਕਾਇ ਬੰਦਨਾ ਠਾਨੀ।
ਥਿਰ ਅਬਿ ਰਹੀ, ਗੁਰੂ ਇਸਥਾਨੀ੭ ॥੧੨॥
ਤਬਿ ਕੋਸ਼ਠ ਕੇ ਚਹੁਣਦਿਸ਼ ਫਿਰਿਓ।
ਦਰ ਕੋ ਥਿਰੋ ਨਿਹਾਰਨਿ ਕਰਿਓ।


੧ਹਿਂਕਂਾ।
੨ਕੋਠਾ।
੩ਖੜੀ ਹੋਕੇ।
੪ਸਚੀ। (ਅ) ਰਾਜ ਲਛਮੀ।
੫ਦਿਜ਼ਸਦਾ ਨਹੀਣ ਇਸ ਦਾ ਦਰਵਾਜਾ, ਦੇਖੋ।
੬ਇਸ ਦੇ ਕੋਲ ਹੀ।
੭(ਤਾਂਤੇ) ਗੁਰੂ ਜੀ ਇਸ ਥਾਂ ਤੇ (ਹੋਣਗੇ)।

Displaying Page 329 of 626 from Volume 1