Sri Gur Pratap Suraj Granth

Displaying Page 332 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੩੪੫

੫੦. ।ਸੀਤਲਾ ਨਿਕਲੀ॥
੪੯ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੫੧
ਦੋਹਰਾ: ਤਿਸ ਦਿਨ ਤੇ ਸ਼੍ਰੀ ਹਰਿਕ੍ਰਿਸ਼ਨ, ਆਇਸੁ ਕੀਨਸਿ ਦਾਸ।
ਸਿਖ ਸੰਗਤਿ ਢਿਗ ਦੂਰ ਕੇ, ਆਇ ਨਹੀਣ ਕੋ ਪਾਸ ॥੧॥
ਚੌਪਈ: ਜੋ ਗ਼ਰੂਰ ਹੀ ਚਹੀਅਹਿ ਆਇ।
ਸੋ ਬੂਝਹਿ ਪੁਨਰਪਿ ਪ੍ਰਵਿਸ਼ਾਇ੧।
ਬੰਦੁਬਸਤ ਸਭਿ ਹੀ ਕਰਿ ਦੀਨਿ।
ਨਿਕਟਿ ਨਹੀਣ ਕੋ ਪਹੁਚਹਿ ਚੀਨ ॥੨॥
ਤਨ ਪਰ ਨਿਕਸੇ ਗਨ ਬਿਸਫੋਟ੨।
ਸਘਨ ਅਧਿਕ ਕੋ ਦੀਰਘ, ਛੋਟ੩।
ਅਰੁਨ ਬਰਨ ਸਗਰੋ ਹੁਇ ਆਯੋ।
ਸੋਜਾ ਕੁਛੁਕ ਦੇਹਿ ਦ੍ਰਿਸ਼ਟਾਯੋ ॥੩॥
ਦਿਨ ਪ੍ਰਤਿ ਅਧਿਕ ਅਧਿਕ ਹੀ ਭਯੋ।
ਭਰਿਬੋ ਬਿਸਫੋਟਨਿ ਹੁਇ ਗਯੋ।
ਜੋ ਸੁਧਿ ਲੈਬੇ ਆਇ ਮਸੰਦ।
ਕੈ ਸੰਗਤਿ ਨਰ ਕਿਧੌਣ ਬਿਲਦ ॥੪॥
ਸਭਿ ਕੇ ਬਰ ਵਹਿਰ ਹੀ ਦੇਤਿ।
ਸਤਿਗੁਰ ਪੌਢੇ ਬੀਚ ਨਿਕੇਤ।
ਸ਼ਾਹੁ ਹਮੇਸ਼ ਪਠਹਿ ਅੁਮਰਾਵ।
ਅਰੁ ਆਵਤਿ ਨਿਤ ਜੈ ਸਿੰਘ ਰਾਵ ॥੫॥
ਸਭਿ ਤੇ ਅੁਦਾਸੀਨ ਬ੍ਰਿਤਿ ਕਰਿ ਕੈ।
ਪੌਢੇ ਰਹੈਣ ਤੂਸ਼ਨੀ ਧਰਿ ਕੈ।
ਜਾਨੋ ਸਭਿਨਿ ਪ੍ਰਥਮ ਜਿਮ ਭਯੋ।
-ਰਾਮਰਾਇ ਜੈਸੇ ਬਚ ਕਿਯੋ ॥੬॥
ਸੋ ਅਬਿ ਸਾਚ ਹੋਇ, ਨਹਿ ਟਰੈ।
ਨਾਂਹਿ ਤ ਕਿਮ ਸਤਿਗੁਰ ਇਮ ਪਰੈਣ।
ਜਿਨ ਕੇ ਦਰਸ਼ਨ ਤੇ ਮਿਟਿ ਜਾਇ।
ਆਦਿ ਸੀਤਲਾ ਰੁਜ ਸਮੁਦਾਇ ॥੭॥
ਸਿਖ ਆਦਿਕ ਪੁਰਿ ਮਹਿ ਨਰ ਘਨੇ।


੧ਓਹ ਪੁਜ਼ਛਕੇ ਫੇਰ ਮੰਦਰ ਆਵੇ।
੨ਛਾਲੇ।
੩(ਕੋਈ) ਛੋਟਾ।

Displaying Page 332 of 376 from Volume 10