Sri Gur Pratap Suraj Granth

Displaying Page 338 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੩

ਪਾਰੋ ਕਿਰਪਾ ਦ੍ਰਿਸ਼ਟਿ ਨਿਹਰੋ ॥੧੪॥
ਅਧਿਕ ਰਿਦੈ ਤਿਹ ਪ੍ਰੇਮ ਪ੍ਰਕਾਸ਼ਾ।
ਮਨ ਤੇ ਭਯੋ ਬਿਕਾਰ ਬਿਨਾਸ਼ਾ।
ਹਾਥ ਜੋੜਿ ਕੈ ਤਾਂਹਿ ਅੁਚਾਰਾ।
ਅਹੋ ਵਲੀ! ਕਾ ਨਾਮ ਤੁਮਾਰਾ? ॥੧੫॥
ਕਿਤਿ ਕੋ ਜਾਤਿ ਕਹਾਂ ਤੇ ਆਏ?
ਖਾਦਮ ਕੀਜਹਿ ਬਰਾ ਖੁਦਾਏ੧।
ਪਾਰੋ ਨਾਮ ਹਮਾਰੋ ਅਹੈ।
ਗੁਰ ਦਰਸ਼ਨ ਜਾਵਤਿ ਚਿਤ ਚਹੈ ॥੧੬॥
ਸੁਨਿ ਨਵਾਬ ਮਨ ਸਿਦਕ ਅੁਦਾਰਾ੨।
ਬੂਝੋ੩ ਕਿਹ ਠਾਂ ਪੀਰ ਤੁਮਾਰਾ?
ਹਮ ਕੋ ਸੰਗ ਲੇਹੁ ਦਰਸਾਵਹੁ।
ਧੰਨ ਗੁਰੂ ਜਿਸਪਹਿ ਤੁਮ ਜਾਵਹੁ ॥੧੭॥
ਪਾਰੋ ਕਹੋ ਸੰਗ ਜੋ ਲਸ਼ਕਰ।
ਅਪਰ ਬਿਭੂਤਿ ਸਰਬ ਕੋ ਪਰਹਰਿ।
ਤਬਿ ਤੁਮ ਗਮਨਹੁ ਦਰਸ਼ਨ ਕਰੀਅਹਿ।
ਸਤਿਗੁਰ ਪਰਸਨ ਕੋ ਫਲ ਧਰੀਅਹਿ ॥੧੮॥
ਪ੍ਰੇਮ ਨਬਾਬ ਕੀਨਿ ਤਿਸ ਕਾਲਾ।
ਸੁਤ ਕੋ ਸੌਣਪਿ ਸਮਾਜ ਬਿਸਾਲਾ।
ਖਿਜਮਤ ਪਾਤਿਸ਼ਾਹ ਕੀ ਕਰੋ।
ਹਮਰੋ ਖਾਲ ਨਹੀਣ ਅੁਰ ਧਰੋ ॥੧੯॥
ਸੁਤ ਕੋ ਸਭਿ ਬਿਧਿ ਤਿਨ ਸਮਝਾਯੋ।
ਪਾਰੋ ਸੰਗ ਆਪ ਚਲਿ ਆਯੋ।
ਸਤਿਗੁਰ ਕੋ ਬੰਦਨ ਕਰਿ ਬੈਸੇ।
ਭਏ ਪ੍ਰਸੰਨ ਦੇਖਿ ਕਰਿ ਤੈਸੇ ॥੨੦॥
ਪਾਰੋ! ਧੰਨ ਧੰਨ* ਅੁਪਕਾਰੀ।
ਤਰਹੁ ਆਪ ਅਪਰਨ ਦੇ ਤਾਰੀ੪।
ਬੋਲਨ ਮਿਲਨ ਸੰਤ ਸੋਣ ਨੀਕਾ।

੧ਖੁਦਾਇ ਦੇ ਵਾਸਤੇ (ਮੈਲ਼) ਦਾਸ ਬਣਾ ਲਓ, ।ਫਾ: ਬਰਾਏ ੁਦਾ॥।
੨ਬਹੁਤ ਹੋਯਾ।
੩ਪੁਛਿਆ।
*ਪਾ:-ਜੀਅਨ।
੪ਹੋਰਨਾਂ ਲ਼ ਤਾਰ ਦੇਣਦਾ ਹੈਣ।

Displaying Page 338 of 626 from Volume 1