Sri Gur Pratap Suraj Granth

Displaying Page 338 of 375 from Volume 14

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੨) ੩੫੦

੪੬. ।ਦਿਲਾਵਰ ਖਾਂ ਦੇ ਪੁਜ਼ਤ੍ਰ ਦੀ ਚੜ੍ਹਾਈ॥
੪੫ੴੴਪਿਛਲਾ ਅੰਸੂ ਤਤਕਰਾ ਰੁਤਿ ੨ ਅਗਲਾ ਅੰਸੂ>>੪੭
ਦੋਹਰਾ: ਸ਼੍ਰੀ ਜੀਤੋ ਸਤਿਸੰਗ ਕੋ, ਸੇਵਹਿ ਤਿਸਹਿ ਪ੍ਰਕਾਰ।
ਅਸਨ ਬਸਨ ਕੌ ਦੇਤਿ ਹੈ, ਕਰਿ ਅੁਰ ਭਾਵ ਅੁਦਾਰ+ ॥੧॥
ਚੌਪਈ: ਮਧੁਰ ਸਲਵਨ ਤੁਰਸ਼ ਯੁਤਿ ਸਾਦ।
ਕਰਵਹਿ ਬਿੰਜਨ ਚਾਵਰ ਆਦਿ।
ਪਾਇਸ ਬਨਹਿ ਪਾਇ ਬਿਚ ਮੇਵੇ।
ਅਥਿਤਨ ਕੌ ਹਕਾਰਿ ਬਹੁ ਦੇਵੇ ॥੨॥
ਚਾਹਤਿ ਚਿਤ ਪ੍ਰਸੰਨਤਾ ਪਤਿ ਕੀ।
ਨਿਮ੍ਰੀ ਰਹੈ ਸਦਾ ਗਤਿ ਮਨ ਕੀ।
ਪਿਖਹਿ ਨਗਨ ਕੋ ਬਸਨ ਅੁਢਾਵਹਿ।
ਇਮ ਸੰਤਨਿ ਸਿਖ ਸੇਵ ਕਮਾਵਹਿ ॥੩॥
ਪਤਿ ਮੂਰਤਿ ਅੁਰ ਮਹਿ ਦ੍ਰਿੜ੍ਹ ਵਾਸੀ।
ਨਿਸ ਦਿਨ ਪ੍ਰੇਮ ਵਧੋ ਅਬਿਨਾਸ਼ੀ।
ਅਧਿਕ ਰਹੈ ਦਰਸ਼ਨ ਕੀ ਲਾਲਸ।
ਸੇਵਾ ਕਰਤਿ ਨ ਠਾਨਹਿ ਆਲਸ ॥੪॥
ਇਮ ਸ਼੍ਰੀ ਜੀਤੋ ਕੋ ਲਖਿ ਭਾਅੂ।
ਬਸੀ ਪ੍ਰੇਮ ਗੁਰ ਸਹਿਜ ਸੁਭਾਅੂ।
ਮੰਦਿਰ ਤਿਸ ਕੇ ਚਲਿ ਕਰਿ ਆਏ।
ਅਭਿਲਾਖਾ ਪੂਰਨ ਸਮੁਦਾਏ ॥੫॥
ਤਿਥ ਨਵਮੀ ਤਬਿ ਸੁਰ ਗੁਰ ਵਾਰ੧।
ਬਸੇ ਨਿਸਾ ਮਹਿ ਕਰੁਨਾ ਧਾਰਿ।
ਸੰਤਤਿ ਕੇਰ ਕਾਮਨਾ ਜਾਨੀ।
ਪ੍ਰੇਮ ਬਸੀ ਹੁਇ ਪੂਰਨ ਠਾਨੀ ॥੬॥
ਦੀਨ ਰਿਦੇ ਤਹਿ ਮੋਦ ਘਨੇਰਾ।
ਸਫਲ ਮਨੋਰਥ ਕਰਿ ਤਿਸ ਬੇਰਾ।
ਸਕਲ ਜਾਮਨੀ ਮਹਿਲ ਬਿਤਾਈ।
ਆਏ ਵਹਿਰ ਹੋਤਿ ਅਰੁਂਾਈ ॥੭॥
ਸੌਚ ਸ਼ਨਾਨ ਠਾਨਿ ਗੁਰ ਪੂਰੇ।


+ਸਤਿਸੰਗ ਦੀ ਸੇਵਾ ਸਤਿਗੁਰਾਣ ਨੇ ਆਪਣੇ ਮਹਿਲਾਂ ਤੋਣ ਹੀ ਕਰਵਾਈ ਹੈ। ਕਿਤਨਾ ਵਧੀਕ ਗੁਰ ਸਿਜ਼ਖਾਂ ਵਿਚ
ਇਹ ਭਾਵ ਲੋੜੀਏ।
੧ਵੀਰਵਾਰ।

Displaying Page 338 of 375 from Volume 14