Sri Gur Pratap Suraj Granth

Displaying Page 34 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੪੭

੪. ।ਸ਼੍ਰੀ ਹਰਿ ਗੋਵਿੰਦ ਜੀ ਅਵਤਾਰ ਧਾਰਿਆ॥
੩ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੫
ਦੋਹਰਾ: ਸ਼੍ਰੀ ਅਰਜਨ ਅੁਰ ਗੰਗ ਜੁਤ, ਪਰਮ ਪ੍ਰਸੰਨ ਸੁ ਹੋਇ।
ਚਹਤਿ ਪੁਜ਼ਤ੍ਰ ਬਡ ਤੇਜ ਮਯ, ਜਿਹ ਸਮ ਦੁਤੀ ਨ ਕੋਇ ॥੧॥
ਕਬਿਜ਼ਤ: ਬਿਜ਼੍ਰਧ ਬਰ ਪਾਇ ਗੰਗ ਗਰਭ ਧਰੋ ਹੈ ਤਬਿ
ਦੰਪਤਿ ਅਨਦ ਭਏ, ਦਾਸੀ ਅਰ ਦਾਸ ਗਨ੧।
ਔਰ ਹਿਤਕਾਰੀ ਸੁ ਪ੍ਰਸੰਨ ਭਏ ਭਾਰੀ ਸੁਨਿ
-ਗੁਰੁ ਅਵਤਾਰੀ ਪ੍ਰਗਟੈਗੋ ਜਿਸ ਜਾਸ ਗਨ।
ਹੋਇਗੀ ਬਧਾਈ, ਹਮ ਬਾਣਛਤਿ ਕੋ ਪਾਈ, ਤਬਿ
ਲਹੈਣਗੇ ਦਰਸੁ ਕਰੈਣ ਪੂਰਨ ਕੀ ਆਸ ਗਨ੨।
ਬਢੈਣਗੇ ਬਿਲਾਸੁ ਗਨ ਹੇਰੈਣਗੇ ਪ੍ਰਕਾਸ਼ ਗਨ,
ਸ਼ਜ਼ਤ੍ਰ ਹੈ ਅੁਦਾਸ ਗਨ, ਲਹੈਣਗੇ ਬਿਨਾਸ਼ ਗਨ- ॥੨॥
ਸੰਤਨ ਕੀ ਮਹਿਮਾ ਅਨਤ ਹੀ ਬਿਚਾਰੈਣ ਚਿਤ,
ਸਮ ਭਗਵੰਤ ਕੇ, ਮਿਲੈਣਗੇ ਅੰਤ ਤਾਂਹਿ ਸੋਣ੩।
ਗੁਰੂ ਅਰਜਨ ਅੁਰ ਧਾਰੋ -ਜੋ ਅੁਚਾਰੋ ਸ੍ਰਾਪ
ਤਾਂ ਕੋ ਸਜ਼ਤ ਹੋਨਿ ਬਨੈ, ਹੀਨ ਫਲ ਨਾਂਹਿ ਸੋ।
ਪੁਜ਼ਤ੍ਰ ਤੇ ਪ੍ਰਥਮ ਭਨੋ, ਪ੍ਰਥਮ ਹੀ ਭੋਗੋ ਜਾਇ,
ਜੋਗਤਾ ਇਹੀ ਹੈ: ਦੁਖ ਸੁਖ ਸੇਵੈ੪ ਚਾਹਿ ਸੋ।
ਬਚਨ ਅਮਿਜ਼ਟ ਹੈ, ਅੁਪਾਇ ਤੇ ਨ ਹਜ਼ਟ ਹੈ,
ਅਨੇਕ ਹੀ ਪਲਟਿ ਹੈ, ਨ ਮਿਟੈ ਲਟਕਾਹਿ ਸੋ੫- ॥੩॥
ਇਤਨੇ ਮੈਣ ਸੁਧਿ ਸੁਨਿ ਸੁਲਹੀ ਕੋ ਆਗਮਨ,
ਬਾਹਨੀ ਸਹੰਸ੍ਰ ਪੰਚ ਸੰਗ ਭਟ ਭੀਰ ਕੀ੬।
ਪ੍ਰਿਥੀਆ ਕੋ ਮੀਤ, ਤਾਂ ਪੈ ਪਜ਼ਤ੍ਰਿਕਾ ਪਠਾਇ ਨੀਤਿ,
ਹਮਕੋ ਅਨੀਤ ਭਈ, ਰੀਤਿ ਨ ਗਹੀਰ ਕੀ੭।
ਜੇਠੋ ਮੈਣ ਸੁ ਬੈਠੋ ਰਹੋ, ਲਘੁ ਨੇ ਇਕੈਠੋ ਧਨ
ਲੀਨਿ ਗੁਰਿਆਈ ਨ ਸਹਾਇ ਤੋਹਿ ਬੀਰ ਕੀ੮।

੧ਜਿਸ ਦਾ ਬਹੁਤ ਜਸ ਹੋਵੇਗਾ।
੨ਸਭ ਦੀ।
੩ਤਿਸ ਪ੍ਰਭੂ ਨਾਲ।
੪ਭੋਗੀਏ।
੫ਅਨੇਕ ਹੀ (ਤਰ੍ਹਾਂ) ਬਦਲੀਏ ਤੇ ਲਟਕਾਈਏ (ਭਾਵ ਦੇਰੀ ਪਾਈਏ) ਅੁਹ ਮਿਟ ਨਹੀਣ ਸਜ਼ਕਦੇ।
੬ਸੈਨਾ ਪੰਜ ਹਗ਼ਾਰ ਨਾਲ ਸੂਰਮਿਆਣ ਦੀ ਭੀੜ ਹੈ।
੭(ਜੋ) ਵਡਿਆਣ ਆਦਮੀਆਣ ਦੀ ਰੀਤੀ ਨਹੀਣ ਅੁਹ ਅਨੀਤੀ ਹੋਈ ਹੈ।
੮ਤੈਣ ਸੂਰਮੇਣ ਦੀ।

Displaying Page 34 of 591 from Volume 3