Sri Gur Pratap Suraj Granth

Displaying Page 342 of 591 from Volume 3

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੩) ੩੫੫

੪੧. ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਲਿਖਾਈ॥
੪੦ੴੴਪਿਛਲਾ ਅੰਸੂ ਤਤਕਰਾ ਰਾਸਿ ੩ ਅਗਲਾ ਅੰਸੂ>>੪੨
ਦੋਹਰਾ: ਨਿਕਟ ਰਹੋ ਗੁਰਦਾਸ ਇਕ,
ਲਿਖਨਿ ਸੁਨਨਿ ਕੇ ਹੇਤੁ।
ਕੇਤਿਕ ਸੇਵਕ ਅਪਰ ਜੇ,
ਬੈਠਹਿ ਹੋਹਿ ਸੁਚੇਤ ॥੧॥
ਚੌਪਈ: ਨਿਕਟ ਨ ਪਹੁਚਹਿ ਬਿਨਾ ਬੁਲਾਏ।
ਚਹੁਦਿਸ਼ਿ ਬੈਠੇ ਕਰਿ ਚੁਕਸਾਏ।
ਜੋ ਮਾਨਵ ਆਵਹਿ ਅਨਜਾਨੇ।
ਬਰਜਹਿ ਤਿਨਹਿ ਨ ਢਿਗ ਦੇਣ ਜਾਨੇ ॥੨॥
ਇਮ ਏਕਾਕੀ ਹੈ ਗੁਰ ਪੂਰੇ।
ਤਬਿ ਗੁਰਦਾਸ ਹਕਾਰਿ ਹਦੂਰੇ।
ਨਿਕਟ ਬਿਠਾਇ ਮਨੋਰਥ ਭਾਖਾ।
ਸੁਨਿ ਭਾਈ ਹਮਰੀ ਅਭਿਲਾਖਾ ॥੩॥
ਰਚਹੁ ਗ੍ਰਿੰਥ ਕੀ ਬੀੜ ਅੁਦਾਰੀ।
ਲਿਖਿ ਅਜ਼ਖਰ ਗੁਰਮੁਖੀ ਮਝਾਰੀ।
ਸ਼੍ਰੀ ਨਾਨਕ ਪਜ਼ਟੀ ਜੁ ਬਨਾਈ।
ਪੈਣਤੀ ਅਜ਼ਖਰ ਕਰੇ ਸੁਹਾਈ ॥੪॥
ਤਿਨ ਮਹਿ ਲਿਖਹੁ ਸਰਬ ਗੁਰਬਾਨੀ।
ਪਠਿਬੇ ਬਿਖੈ ਸੁਖੈਨ ਮਹਾਨੀ।
ਜਿਨ ਕੀ ਬੁਜ਼ਧਿ ਮਹਿਦ ਅਧਿਕਾਈ।
ਬਹੁ ਅਜ਼ਭਾਸਹਿ ਬਿਜ਼ਦਾ ਪਾਈ ॥੫॥
ਬਹੁਰ ਬਰਖ ਲਗਿ ਪਠਹਿ ਬਿਚਾਰਹਿ।
ਸੋ ਤਬ ਜਾਨਹਿ ਸਾਰ ਅਸਾਰਹਿ।
ਤਿਸ ਤਤ ਕੋ ਗੁਰਮੁਖੀ ਮਝਾਰੀ।
ਲਿਖਹਿ ਸੁਗਮ ਸ਼ਰਧਾ੧ ਅੁਰਧਾਰੀ ॥੬॥
ਸਹਸਕ੍ਰਿਤ ਅਰ ਤੁਰਕਨਿ ਭਾਸ਼ਾ।
ਇਸ ਮਹਿ ਲਿਖਿ ਲੈ ਹੈਣ ਬੁਧਿਰਾਸਾ।
ਸਭਿ ਅੂਪਰ ਪਸਰਹਿ ਇਹ ਧਾਈ੨।
ਜਿਮ ਜਲ ਪਰ ਸੁ ਚਿਕਨਤਾ ਪਾਈ੧ ॥੭॥


੧ਇਜ਼ਛਾ। ।ਸੰਸ: ਸ਼੍ਰਜ਼ਦ ਾ = ਇਜ਼ਛਾ, ਭਾਵਨਾ, ਭਰੋਸਾ॥

੨ਦੌੜ ਕੇ ਫੈਲੇਗੀ।

Displaying Page 342 of 591 from Volume 3