Sri Gur Pratap Suraj Granth

Displaying Page 344 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੩੫੯

੩੮. ।ਖਾਨ ਛੁਰਾ ਆਦਿ ਬਹਜ਼ਤਰ ਸਿਜ਼ਖ। ਮਹੇਸ਼ਾ। ਸ਼ੇਖਾਂ ਦੇ ਘਰ ਅੁਜ਼ਜੜਨੇ॥
੩੭ੴੴਪਿਛਲਾ ਅੰਸੂ ਤਤਕਰਾ ਰਾਸਿ ੧ ਅਗਲਾ ਅੰਸੂ>>੩੯
ਦੋਹਰਾ: ਖਾਨ ਛੁਰਾ+ ਡਜ਼ਲੇ ਬਿਖੈ,
ਗੁਰਮੁਖ ਸਿਜ਼ਖ ਬਿਸਾਲ
ਪੂਜਹਿ ਪਗ ਪੰਕਜ ਸਦਾ,
ਸ਼੍ਰੀ ਗੁਰ ਅਮਰ ਕ੍ਰਿਪਾਲ ॥੧॥
ਚੌਪਈ: ਦੀਪਾ ਮਾਲੂ ਸ਼ਾਹੀ ਔਰ।
ਸਿਜ਼ਖੀ ਕਰਤਿ ਬਸਹਿਣ ਤਿਸ ਠੌਰ।
ਨਾਮ ਕਿਦਾਰੀ ਸਿਜ਼ਖ ਅੁਦਾਰ।
ਇਜ਼ਤਾਦਿਕ ਸਿਖ ਬਹੁਤ ਬਿਚਾਰ ॥੨॥
ਗਿਨਤੀ ਬਿਖੈ ਬਹਜ਼ਤਰ ਭਏ।
ਸ਼੍ਰੀ ਗੁਰ ਅਮਰ ਅੁਧਾਰਨ ਕਿਏ।
ਕਹੌਣ ਅਗਾਰੀ ਕਥਾ ਤਿਨਹੁਣ ਕੀ।
ਹਰੀ ਅਬਿਜ਼ਦਾ ਗੁਰੂ ਜਿਨਹੁਣ ਕੀ ॥੩॥
ਨਾਮ ਮਹੇਸ਼ਾ ਪੁਰਿ ਸੁਲਤਾਨ।
ਬਹੁਬਾਹੀ੧ ਅਰ ਧਨੀ ਮਹਾਂਨ।
ਸਤਿਗੁਰ ਕੀ ਮਹਿਮਾ ਸੁਨਿ ਤਾਂਹੀ।
ਅੁਪਜੋ ਪ੍ਰੇਮ ਮਹਾਂ ਮਨ ਮਾਂਹੀ ॥੪॥
ਗੋਇੰਦਵਾਲ ਗਯੋ ਤਬਿ ਆਇ।
ਦਰਸ਼ਨ ਕਰਿ ਗੁਰ ਕੋ ਪਰਖਾਇ।
ਪੂਰਬ ਭੋਜਨ ਲਗਰ ਖਾਯੋ।
ਬਹੁਰ ਜਾਇ ਸਤਿਗੁਰ ਦਰਸਾਯੋ ॥੫॥
ਬਡੇ ਭਾਗ ਤੇ ਬੈਠੋ ਪਾਸ।
ਨਿਸ ਦਿਨ ਜਿਸ ਕੇ ਪ੍ਰੇਮ ਸੁ ਪਾਸ।
ਬਾਰਬਾਰ ਬੰਦਨ ਕੋ ਕਰਿਹੀ।
ਸਮੁਖ ਬੈਠਿ ਗੁਰ ਦਰਸੁ ਨਿਹਰਿਹੀ੨ ॥੬॥
ਬੂਝਨ ਹਿਤ ਗੁਰ ਤਿਸੇ ਅਲਾਯੋ।


+ਭਾਈ ਗੁਰਦਾਸ ਜੀ ਨੇ ਨਾਮ ਖਾਂਲ਼ ਛੁਰਾ ਦਿਜ਼ਤਾ ਹੈ।
੧ਬਹੁ ਬਾਹੀ ਦਾ ਅਰਥ ਇਕ ਜਾਤ ਕਰਦੇ ਹਨ, ਪਰ ਮਹਿਣਮਾ ਪ੍ਰਕਾਸ਼ ਵਿਚ ਜਿਥੋਣ ਦਾ ਇਹ ਪ੍ਰਸੰਗ ਹੈ, ਇਸ
ਲ਼ ਬਹੁ ਬਾਹੀ ਵੀਰ ਲਿਖਿਆ ਹੈ, ਜਿਸ ਦਾ ਮਤਲਬ ਹੈ ਬਹੁਤੀਆਣ ਬਾਹਾਂ ਵਾਲਾ ਤੇ ਬਹਾਦੁਰ। (ਅ)
ਬਾਹੀਆ = ਪਜ਼ਤੀ। ਬਾਹੀ = ਪਜ਼ਤੀਦਾਰ। ਬਹੁ-ਬਾਹੀ = ਬਹੁਤੀਆਣ ਪਜ਼ਤੀਆਣ ਵਾਲਾ, (ਦੇਖੋ ਰਾਸ ੧੧ ਅੰਸੂ
੩੪ ਅੰਕ ੪੨)।
੨ਦੇਖਦਾ ਹੈ।

Displaying Page 344 of 626 from Volume 1