Sri Gur Pratap Suraj Granth

Displaying Page 344 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੩੫੭

੪੮. ।ਨਦ ਚੰਦ ਤੇ ਦਯਾਰਾਮ ਰਾਮ ਰਾਇ ਪਾਸ ਗਏ॥
੪੭ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੪੯
ਦੋਹਰਾ: ਭਯੋ ਸੁਭਟ ਸਮੁਦਾਇ ਬਡ,
ਗਾਢੋ ਗਢ ਜਬਿ ਪਾਇ।
ਜੇ ਤਰਕਤਿ੧ ਗੁਰ ਸਦਨ ਕੋ,
ਤਿਨਹੁ ਤ੍ਰਾਸ ਅੁਰ ਪਾਇ ॥੧॥
ਚੌਪਈ: ਨਿਕਟ ਪਾਂਵਟੇ ਪੁਰਿ ਕੇ ਜਿਤੇ।
ਦਸ ਦਸ ਬੀਸ ਕੋਸ ਮਹਿ ਹੁਤੇ।
ਤੇ ਸਭਿ ਮਿਲਿ ਮਿਲਿ ਕਰਹਿ ਬਿਚਾਰਾ।
ਜੋਧਾ ਗੁਰੂ ਭਯੋ ਬਲਿ ਭਾਰਾ ॥੨॥
ਚਲਹਿ ਤੀਰ ਕੋ ਸਕਹਿ ਸਹਾਰੀ।
ਦਲ ਬਲ ਤੇ ਕੋ ਟਿਕਹਿ ਅਗਾਰੀ।
ਇਮ ਕਲੀਧਰ ਕੀ ਸੁਧਿ ਸਾਰੀ।
ਰਾਮਰਾਇ ਢਿਗ ਜਾਇ ਅੁਚਾਰੀ ॥੩॥
ਬੀਸ ਕੋਸ ਗੁਰ ਪੁਰਿ ਤੇ ਪਰੇ।
ਤਿਸੀ ਦੂਂ ਮਹਿ ਬਾਸੋ ਕਰੇ।
ਸੰਗਤਿ ਘਨੀ ਆਨਿ ਕਰਿ ਸੇਵੈ।
ਕਰ ਕੋ ਜੋਰਿ ਅਕੋਰਨ ਦੇਵੈ ॥੪॥
ਦੇਸ਼ਨ ਮਹਿ ਮਸੰਦ ਗਨ ਫਿਰੈਣ।
ਜਹਿ ਕਹਿ ਤੇ ਧਨ ਲਾਵਨਿ ਕਰੈਣ।
ਜਬਿ ਤੇ ਚਵਜ਼ਗਤਾ ਚਢਿ ਗਯੋ੨।
ਗੁਰ ਕੇ ਦਾਸ੩ ਨਿਕਾਸਨ ਕਿਯੋ ॥੫॥
ਤਬਿ ਤੇ ਇਤ ਦਿਸ਼ਿ ਕੋ ਚਲਿ ਆਯੋ੪।
ਕੇਤਿਕ ਗ੍ਰਾਮ ਨ੍ਰਿਪਨ ਤੇ ਪਾਯੋ*।
ਜਹਿ ਕਹਿ ਅਗ਼ਮਤ ਦੇ ਬਹੁ ਬਾਰੀ।
ਪੂਜਾ ਅਪਨੀ ਜਗਤ ਪਸਾਰੀ ॥੬॥

੧ਜੋ ਦੋਸ਼ ਦੇਣਦੇ ਸੀ।
ਪਾਂਵਟੇ ਤੋਣ ਤ੍ਰੈ ਕੁ ਮੀਲ ਅੁਪਰ ਜਾਕੇ ਪਜ਼ਤਂ ਹੈ ਇਸ ਤੋਣ ਜਮਨਾ ਪਾਰ ਹੋਕੇ ਸਿਜ਼ਦੇ ਰਸਤੇ ਡੇਹਰਾਦੂਨ ਹੈ
ਪਾਰਲੇ ਕਿਨਾਰੇ। ਏਥੇ ਅਜ਼ਜ ਕਜ਼ਲ ਜੰਗਲ ਦਾ ਬੰਗਲਾ ਹੈ। ਜਮਨਾ ਦਾ ਇਹ ਪਾਸਾ (ਡੇਹਰਾਦੂਨ ਵਾਲਾ) ਤਦੋਣ
ਗੜ੍ਹਵਾਲੀਏ ਦਾ ਸੀ।
੨ਭਾਵ ਦਜ਼ਖਂ ਲ਼ ਚੜ੍ਹਕੇ ਗਿਆ ਸੀ।
੩ਭਾਵ ਮਤੀਦਾਸ ਨੇ।
੪ਚਲ ਆਇਆ ਸੀ (ਰਾਮ ਰਾਇ)।
*ਹੁਣ ਤਕ ਮਹੰਤਾਂ ਪਾਸ ਰਾਜਿਆਣ ਦੇ ਦਿਤੇ ਤ੍ਰਾਮੇ ਦੇ ਪਟੇ ਪਏ ਹਨ।

Displaying Page 344 of 372 from Volume 13