Sri Gur Pratap Suraj Granth

Displaying Page 349 of 498 from Volume 17

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੫) ੩੬੧

੩੯. ।ਬ੍ਰਾਹਮਣ ਖੀਰ ਮਾਸ ਭੁਗਾਏ। ਬ੍ਰਹਮਣ ਦੇ ਲਖਂ॥
੩੮ੴੴਪਿਛਲਾ ਅੰਸੂ ਤਤਕਰਾ ਰੁਤਿ ੫ ਅਗਲਾ ਅੰਸੂ>>੪੦
ਦੋਹਰਾ: ਪ੍ਰਥਮ ਸਮੈਣ ਸ਼੍ਰੀ ਗੁਰੂ ਜੀ,
ਧਰਮ ਸੁ ਪ੍ਰੀਛਾ ਹੇਤ੧।
ਕਰੋ ਜਜ਼ਗ ਨਿਵਤਾ ਦਯੋ,
ਭੋਜਨ ਕਰੋ ਸੰਕੇਤ ॥੧॥
ਭਾਖੋ ਹੁਤੇ ਸੁਨਾਇ ਕੈ, ਮਾਸ ਖਾਇ ਦਿਜ ਸੋਇ।
ਸ਼ਰਫੀ ਇਕ ਦਛਨਾ ਤਿਸੈ, ਲੈ ਗਮਨੈ ਘਰਿ ਸੋਇ ॥੨॥
ਖੀਰ ਖੰਡ ਕੋ ਭੋਗਤਾ, ਏਕ ਰੁਜ਼ਪਯਾ ਪਾਇ।
ਖਾਇ ਚੁਕੇ ਬਹੁ ਲੋਭ ਕਰਿ, ਮਾਸ ਅਹਾਰੀ ਆਇ ॥੩॥
ਖੀਰ ਅਹਾਰੀ ਮੁਹਰ ਦੈਣ, ਮਾਸ ਰੁਪਜ਼ਯਾ ਦੀਨ।
ਬਾਕ ਕਹੋ ਸ਼੍ਰੀ ਗੁਰ ਤਬੈ, ਧਨ ਲੋਭੀ ਧ੍ਰਮ ਹੀਨ ॥੪॥
ਇਹ ਸਾਧੂ ਜਿਨ ਲੋਭ ਨਹਿ, ਧਰਮ ਕਮਾਇਓ ਸਜ਼ਤਿ।
ਮਾਸ ਖਾਇ ਬਿਜ਼ਪਰ ਕਹਾਂ, ਸੋ ਚੰਡਾਲ ਕਾ ਮਿਜ਼ਤ ॥੫॥
ਪੀਛੈ ਸਤਿਗੁਰ ਇਮ ਕਹੋ, ਸੁਨੋ ਸਿਜ਼ਖ! ਚਿਤ ਲਾਇ।
ਸਿਜ਼ਖ ਹੋਇ ਆਮਿਖ ਭਖੈ, ਬਿਜ਼ਪ੍ਰ ਨਹੀਣ ਸੋ ਖਾਇ ॥੬॥
ਬਚਨ ਸੁਨੋ ਸਭਿ* ਸੰਗਤੀ, ਕਰੀ ਬੇਨਤੀ ਏਹ।
ਜੋ ਦਿਜ ਹੁਇ ਸਿਖ ਪਾਹੁਲੀ੨, ਤਾ ਕੀ ਕਰਨੀ ਕੇਹ? ॥੭॥
ਬਾਕ ਭਯੋ ਤਬਿ ਗੁਰੂ ਕਾ, ਆਲਮ ਸਿੰਘ ਸਪੂਤ੩!
ਛਜ਼ਤ੍ਰੀ ਧਰਮ ਸੁ ਪਾਇ ਕੇ, ਦਿਜ ਤੇ ਭਾ ਪੁਰਹੂਤ੪ ॥੮॥
ਤਾਂ ਕੀ ਦਿਜਤਾ ਛਜ਼ਤ੍ਰ ਕੀ, ਕਰੈ ਖੜਗ ਕੀ ਸੇਵ੫।
ਨਿਵਤਾ ਦਾਨ ਨ ਪੂਜ ਲੇ, ਜੋ ਦੇਯਸ ਦੁਖ ਤੇਵ੬ ॥੯॥
ਜਾਣਹੀ ਤੇ ਹਮ ਅੁਤਰਿਓ, ਜਗੁਪਵੀਤ ਕੀ ਆਨ੭।


ਇਹ ਸੌ ਸਾਖੀ ਦੀ ੬੪ਵੀਣ ਸਾਖੀ ਹੈ।
ਪਾ:-ਸਤਿਗੁਰੂ।
੧(ਬ੍ਰਾਹਮਣਾਂ ਦੇ) ਧਰਮ ਦੀ ਪ੍ਰੀਖਾ ਵਾਸਤੇ।
*ਪਾ:-ਸ਼੍ਰਤਿ।
੨ਅੰਮ੍ਰਤਧਾਰੀ।
੩ਹੇ ਆਲਮ ਸਿੰਘ ਪੁਜ਼ਤ!
੪(ਜਿਸ ਬ੍ਰਾਹਮਨ ਨੇ) ਛਜ਼ਤ੍ਰੀ ਧਰਮ (ਖਾਲਸਾ ਧਰਮ) ਧਾਰਨ ਕਰ ਲਿਆ ਹੈ ਅੁਹ ਬ੍ਰਾਹਮਨ ਤੋਣ (ਮਾਨੋਣ) ਇੰਦ੍ਰ
ਬਣ ਗਿਆ ਹੈ।
੫(ਖਾਲਸਾ ਧਰਮ) ਪਾਕੇ ਅੁਸ ਦਾ ਬ੍ਰਹਮਨ ਪੁਨਾ ਇਹ ਹੈ ਕਿ ਛਜ਼ਤ੍ਰੀ ਧਰਮ ਧਾਰਕੇ ਤਲਵਾਰ ਦੀ ਸੇਵਾ ਕਰੇ।
੬ਜੋ ਦੇਵੇਗਾ ਅੁਸ ਲ਼ ਦੁਜ਼ਖ ਹੋਵੇਗਾ।
੭ਇਸੇ ਕਰਕੇ ਅਸਾਂ ਜੋ ਜੂੰ ਦੀ ਆਨ ਸੀ ਅੁਤਾਰ ਦਿਜ਼ਤਾ ਹੈ।

Displaying Page 349 of 498 from Volume 17