Sri Gur Pratap Suraj Granth

Displaying Page 35 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੪੮

ਗੁਰ ਬਚ ਨਿਸ਼ਚਾ ਕਿਯੋ ਨ ਕੂਰੇ੧।
ਅੰਤਰਜਾਮੀ ਜਾਨਿ ਬਖਾਨਾ।
ਸੁਨਹੁ ਕਪੂਰ ਸਿੰਘ ਧਰਿ ਕਾਨਾ ॥੨੯॥
ਨੈਣ ਲਗਿ੨ ਕਰਿ ਹੈਣ ਰਾਜ ਤੁਹਾਰਾ।
ਗਜ ਬਾਜੀ ਦਲ* ਵਧੈ ਅੁਦਾਰਾ।
ਤੁਰਕਨ ਸੰਗ ਜੰਗ ਕੇ ਕਾਰਨ।
ਦੇਹੁ ਦੁਰਗ ਦੇਖਹੁ ਦਲ ਦਾਰੁਨ੩ ॥੩੦॥
ਲਸ਼ਕਰ ਨੌਰੰਗ ਕੋ ਲਰਿ ਮਾਰੈਣ।
ਕਾਤੁਰ ਤੁਰਕ ਪਲਾਵਤਿ ਹਾਰੈਣ।
ਸੁਨਿ ਕਰਿ ਦੀਨ ਹੋਇ ਕਰਿ ਕਹੈ।
ਹਮ ਮੈਣ ਕਹਾਂ ਸ਼ਕਤਿ ਇਮ ਅਹੈ ॥੩੧॥
ਰਿਪੁ ਸਮ ਜਾਨਿ ਤੁਰਕ ਗਹਿ ਮੋਹਿ।
ਮਾਰਹਿ ਫਾਸੀ ਦੇ ਕਰਿ ਕ੍ਰੋਹ।
ਸ਼੍ਰੀ ਗੁਰ! ਤੁਮ ਤੌ ਬੇ ਪਰਵਾਹ।
ਬਿਗਰ ਲਰੇ੪ ਤੁਰਕੇਸ਼ੁਰ ਸ਼ਾਹ ॥੩੨॥
ਲਾਖਹੁ ਨਰ ਮਾਰੇ ਮਰਿਵਾਏ।
ਆਨਦਪੁਰਿ ਅੁਜਾਰ ਕਰਿ ਆਏ।
ਭਲੀ ਸੀਖ ਅਬਿ ਦੇਵਨ ਲਾਗੇ।
ਜਿਸ ਤੇ ਬਚਹਿ ਨ, ਕਿਤ ਕੋ ਭਾਗੇ ॥੩੩॥
ਤਿਨ ਤੁਰਕਨਿ ਤੇ ਮੋਹਿ ਬਿਗਾਰਹੁ।
ਜਿਮ ਅੁਜਰੇ ਤਿਮ ਮੋਹਿ ਅੁਜਾਰਹੁ।
ਹਮ ਤੌ ਬੰਦੇ ਨਿਤ ਪਤਿਸ਼ਾਹੀ।
ਬਿਗਰੇ ਮਾਰਹਿ ਮੁਝ ਦੇ ਫਾਹੀ ॥੩੪॥
ਸੁਨਿ ਸਤਿਗੁਰ ਰਿਸ ਅੁਰ ਧਰਿ ਭਾਖਾ।
ਜੇਕਰਿ ਇਮ ਤੇਰੀ ਅਭਿਲਾਖਾ।
ਤੌ ਦੇ ਫਾਸ ਤੁਰਕ ਹੀ ਮਾਰੈਣ।
ਗੁਨ ਅਵਗੁਨ ਤੁਵ ਕੁਛ ਨ ਬਿਚਾਰੈਣ ॥੩੫॥
ਜਿਨ ਸ਼ਸਤ੍ਰਨਿ ਪਰ ਤਰਕ ਕਰੰਤਾ।


੧ਕੂੜੇ (ਕਪੂਰੇ) ਨੇ।
੨ਨਦੀ ਤਕ। ਭਾਵ ਸਤਲੁਜ ਤਕ, ਹੁਣ ਵਾਲੇ ਫੀਰੋਗ਼ਪੁਰ ਦੇ ਗ਼ਿਲੇ ਆਦਿਕ ਤੋਣ ਮੁਰਾਦ ਹੈ।
*ਪਾ:-ਰਥ।
੩ਦੇਖੋ ਭਾਨਕ ਦਲੀਜਂਾਂ (ਪਾਮਾਲ ਹੋਣਾ ਤੁਰਕਾਣ ਦਾ)। (ਅ) ਭਾਵ ਭਾਨਕ ਜੰਗ।
੪ਵਿਗੜਕੇ ਲੜੇ ਹੋ।

Displaying Page 35 of 409 from Volume 19