Sri Gur Pratap Suraj Granth

Displaying Page 352 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੬੫

੪੭. ।ਦੂਤ ਵਾਪਸ ਦਿਜ਼ਲੀ ਆਏ॥
੪੬ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੮
ਦੋਹਰਾ: ਚੰਦੂ ਪਠੇ ਜੁ ਦੂਤ ਨਿਜ, ਪ੍ਰਵਿਸ਼ੇ ਪੁਰਿ ਮਹਿ ਆਇ।
ਕਰਿ ਨਿਵੇਸ਼੧ ਕਿਸ ਥਲ ਭਲੇ, ਵਸਤੂ ਅਖਿਲ ਟਿਕਾਇ ॥੧॥
ਚੌਪਈ: ਲਏ ਨੀਰ ਕਰ ਚਰਨ ਪਖਾਰੇ।
ਪਹਿਰੇ ਬਸਤ੍ਰ ਮੋਲ ਜਿਨ ਭਾਰੇ।
ਸਤਿਗੁਰੁ ਕੀ ਸੁਧਿ ਸੁਨਿ ਕਰਿ ਕਾਨ।
ਅਹੈਣ ਅਕਾਲ ਤਖਤ ਕੇ ਥਾਨ ॥੨॥
ਆਨਿ ਪਹੂਚੇ ਬੀਚ ਦਿਵਾਨ।
ਬੈਠੇ ਸੁਭਟ ਬ੍ਰਿੰਦ ਸਵਧਾਨ।
ਤੋਮਰ, ਤੁਪਕ, ਤੀਰ, ਤਲਵਾਰ।
ਸੈਫ੨ ਸੈਹਥੀ੩ ਸੇਲ੪ ਸੰਭਾਰ ॥੩॥
ਸਿਪਰ੫ ਸਰੋਹੀ੬ ਸਾਂਗ ਧਰੰਤੇ।
ਸ਼ਸਤ੍ਰ ਬਸਤ੍ਰ ਤੇ ਅਧਿਕ ਸੁਭੰਤੇ।
ਸ੍ਰੀ ਹਰਿ ਗੋਵਿੰਦ ਤਖਤ ਬਿਰਾਜੇ।
ਬਿਰਦ ਨਿਬਾਹਨਿ ਲੋਚਨ ਲਾਜੇ੭ ॥੪॥
ਜੁਗ ਗਰ ਮਹਿ ਸੋਭਤਿ ਸ਼ਮਸ਼ੇਰ।
ਜੋ ਰਿਪੁ ਕੋ ਦਾਰੁਨ ਸਮ ਸ਼ੇਰ।
ਧਨੁਖ ਨਿਠੁਰ ਬਡ ਧਰੋ ਅਗਾਰੀ।
ਫੇਰਤਿ ਸਰ ਚੁਟਕੀ ਕਰ ਧਾਰੀ੮ ॥੫॥
ਕ੍ਰਿਪਾ ਦ੍ਰਿਸ਼ਟਿ ਸਿਜ਼ਖਨਿ ਪਰ ਕਰਤੇ।
ਕਬਿ ਕਬਿ ਫੇਰਤਿ ਤੀਰ ਨਿਹਰਤੇ੯।
ਪ੍ਰਭੁ ਕੀ੧੦ ਪ੍ਰਭੁਤਾ ਪਿਖਿ ਬਿਸਮਾਏ।


੧ਡੇਰਾ।
੨ਤਲਵਾਰ ।ਅ: ਸੈਫ॥
੩ਬਰਛੀ ।ਪ੍ਰਾਕ੍ਰਿਤ, ਸਹਜ਼ਤਥ॥
੪ਸੇਲੇ।
੫ਢਾਲ।
੬ਤਲਵਾਰ। ਸਿਰੋਹੀ ਰਾਜਪੂਤਾਨੇ ਦਾ ਇਕ ਸਥਾਨ ਹੈ ਜਿਥੋਣ ਦੀ ਤਲਵਾਰ ਬਹੁਤ ਵਧੀਆ ਲੋਹੇ ਦੀ ਤੇ ਅਤਿ
ਲਚਕਦਾਰ ਹੁੰਦੀ ਹੈ, ਇਥੋਣ ਦੀ ਹੋਣ ਕਰਕੇ ਸਿਰੋਹੀ ਦਾ ਅਰਥ ਹੀ ਤਲਵਾਰ ਹੋ ਗਿਆ।
੭ਲਜਾ ਦਾ ਬਿਰਦ ਨਿਬਾਹੁਣ ਵਾਲੇ ਨੇਤਰ ਹਨ।
੮ਚੁਟਕੀ ਨਾਲ ਹਜ਼ਥ ਵਿਚ ਧਾਰਕੇ।
੯ਤੀਰ ਫੇਰ ਰਹੇ ਦਿਖਾਈ ਦਿੰਦੇ ਹਨ।
੧੦ਭਾਵ ਗੁਰੂ ਜੀ ਦੀ।

Displaying Page 352 of 501 from Volume 4