Sri Gur Pratap Suraj Granth

Displaying Page 355 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੩੬੮

੪੫. ।ਭਾਈ ਬਹੋੜਾ॥
੪੪ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੪੬
ਦੋਹਰਾ: ਸ਼੍ਰੀ ਅੰਮ੍ਰਿਤਸਰ ਕੋ ਰਚਿਤ, ਗਮਨੇ ਗੋਇੰਦਵਾਲ।
ਖਾਸੇ੧ ਪਰ ਸ਼੍ਰੀ ਪ੍ਰਭੁ ਚਢੇ, ਸੰਗਤਿ ਸੰਗ ਬਿਸਾਲ ॥੧॥
ਚੌਪਈ: ਦੇਸ਼ ਬਿਦੇਸ਼ਨਿ ਸੰਗਤਿ ਆਵੈ।
ਦਰਸ਼ਨ ਕਰਿ ਮਨ ਬਾਣਛਤ ਪਾਵੈ।
ਆਨਹਿ ਅਨਿਕ ਪ੍ਰਕਾਰ ਅਕੋਰ।
ਧਰਿ ਕਰਿ ਬੰਦਤਿ ਹੈਣ ਕਰ ਜੋਰ ॥੨॥
ਜਾਮ ਜਾਮਨੀ ਤੇ ਗੁਰ ਜਾਗੈਣ।
ਸੌਚਾਚਾਰ੨ ਕਰਨਿ ਅਨੁਰਾਗੈਣ।
ਸੀਤਲ ਜਲ ਤੇ ਕਰਹਿ ਸ਼ਨਾਨ।
ਲਾਇ ਸਮਾਧਿ ਧਰਹਿ ਅੁਰ ਧਾਨ ॥੩॥
ਨਿਜ ਸਰੂਪ ਮਹਿ ਥਿਰਤਾ ਗਹੈਣ।
ਪੁੰਨ ਪਾਪ ਜਹਿ ਲਿਪਤ ਨ ਅਹੈਣ।
ਚੇਤਨ ਸੁਜ਼ਧ ਅਖੰਡ ਅਨਦ।
ਇਕ ਰਸ ਆਤਮ ਸਦਾ ਮੁਕੰਦ ॥੪॥
ਆਸਾ ਵਾਰ ਰਬਾਬੀ ਗਾਵਹਿ।
ਸੰਗਤਿ ਸੁਨਹਿ ਕਲੂਖ ਨਸਾਵਹਿ।
ਅਨਿਕ ਭਾਂਤ ਕੇ ਸੁੰਦਰ ਰਾਗ।
ਮਿਲਿ ਬੈਠਤਿ ਸਿਖ ਜਿਨ ਬਡਭਾਗ ॥੫॥
ਪ੍ਰਭੁ ਸੋਣ ਰਾਗ੩, ਵਿਸ਼ਯ ਵੈਰਾਗ੪।
ਅੁਪਜਹਿ ਚਿਤ ਮਹਿ ਭਗਤੀ ਲਾਗ੫।
ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ੬।
ਸੁਨਿ ਸੁਨਿ ਗੁਰ ਕੇ ਸ਼ਬਦ ਨਿਹਾਲ ॥੬॥
ਭੋਰ ਹੋਤਿ ਸ਼੍ਰੀ ਅਰਜਨ ਨਾਥ।
ਕੁੰਕਮ ਚੰਦਨ ਤਿਲਕ* ਸੁ ਮਾਥ।

੧ਪਾਲਕੀ।
੨ਇਸ਼ਨਾਨ ਪਾਂੀ।
੩ਪ੍ਰਭੂ ਨਾਲ ਪ੍ਰੇਮ।
੪ਵਿਸ਼ਿਆਣ ਤੋਣ ਵਿਰਾਗ।
੫ਭਗਤੀ ਦੀ ਲਗਨ।
੬ਅੰਮ੍ਰਿਤ ਵੇਲਾ।
*ਇਹ ਤਿਲਕ ਕੋਈ ਸੰਪ੍ਰਦਾਈ ਚਿੰਨ੍ਹ ਹੋਣ ਲਈ ਨਹੀਣ ਸੀ, ਪਰੰਤੂ ਜਿਵੇਣ ਇਕ ਅੁਦਾਸੀ ਵਿਚ ਆਦਿ ਗੁਰੂ ਜੀ
ਨੇ ਤਿਲਕ ਧਾਰਿਆ ਸੀ ਤਿਵੇਣ ਇਹੋ ਜਿਹੇ ਕੌਤਕ ਆਪਣੀ ਮੌਜ ਦੇ ਸਨ।

Displaying Page 355 of 453 from Volume 2