Sri Gur Pratap Suraj Granth

Displaying Page 359 of 501 from Volume 4

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੪) ੩੭੨

੪੮. ।ਜਹਾਂਗੀਰ ਪਾਸ ਚੁਗਲੀ॥
੪੭ੴੴਪਿਛਲਾ ਅੰਸੂ ਤਤਕਰਾ ਰਾਸਿ ੪ ਅਗਲਾ ਅੰਸੂ>>੪੯
ਦੋਹਰਾ: ਸ੍ਰੀ ਹਰਿ ਗੋਵਿੰਦ ਚੰਦ ਕੋ, ਬੋਲਨਿ ਅਰ ਬਿਵਹਾਰ।
ਸੁਨਿ ਚੰਦੂ ਚਿੰਤਾ ਅਧਿਕ, ਅਨਿਕ ਅੁਪਾਵ ਬਿਚਾਰਿ ॥੧॥
ਚੌਪਈ: -ਨਹਿ ਮਾਨਹਿ ਮਮ ਸੁਤਾ ਸਗਾਈ।
ਪਿਤਾ ਦਸ਼ਾ ਦਿਖਿ ਤ੍ਰਾਸ ਨ ਪਾਈ।
ਬਧਤਿ ਬਧਤਿ ਬਧਿ ਗਯੋ ਬਿਰੋਧਾ।
ਅਜਹੁ ਨ ਮੇਰੋ ਮਾਨਤਿ ਕ੍ਰੋਧਾ੧ ॥੨॥
ਕੈ ਮੇਰੋ ਅਬਿ ਹੋਇ ਬਿਨਾਸ਼ਾ।
ਕੈ ਜੀਵਨਿ ਤੇ ਸੋ ਬਿਨ ਆਸਾ।
ਹਰਿਗੁਵਿੰਦ ਕੋ ਜਬਿ ਪਕਰਾਵੌਣ।
ਤਬਹਿ ਬੈਰ ਪੂਰਨ ਸਫਲਾਵੌਣ੨ ॥੩॥
ਪੁਨ ਧਨ ਖਰਚੌਣ ਅਧਿਕ ਸੁ ਐਸੇ।
ਪਕਰੋ ਮਰਹਿ ਨ ਨਿਕਸਹਿ ਜੈਸੇ-।
ਇਜ਼ਤਾਦਿਕ ਮਨ ਗਿਨਹਿ ਬਿਸਾਲਾ।
ਚਿੰਤਾ ਮਹਿ ਦਿਨ ਰੈਨ ਦੁਖਾਲਾ ॥੪॥
ਸ਼ਾਹੁ ਸਮੀਪਨਿ ਰਿਸ਼ਵਤਿ ਦੇਤਿ।
ਕਹਿਬੇ ਕੋ ਅਵਸਰ ਨਹਿ ਲੇਤਿ।
ਜਹਾਂਗੀਰ ਢਿਗ ਪਹੁਚਹਿ ਜਬੈ।
ਅਨਿਕ ਘਾਤਿ੩ ਬਾਤਨਿ ਕਹਿ ਤਬੈ ॥੫॥
ਹਗ਼ਰਤਿ ਕੋ ਰੁ ਇਕ ਦਿਨ ਪਾਇ।
ਕਰ ਜੋਰਤਿ ਕਹਿ ਬਿਨੈ ਬਨਾਇ।
ਮਾਝੇ ਦੇਸ਼ ਹਕੀਕਤਿ ਸਾਰੀ।
ਕਹਤਿ ਆਇ ਜੈਸੇ ਧਨ ਭਾਰੀ ॥੬॥
ਸ਼੍ਰੀ ਅਰਜਨ ਜੋ ਤੁਮ ਬੁਲਵਾਏ।
ਲਵਪੁਰਿ ਮਿਲੇ ਆਪ ਢਿਗ ਆਏ।
ਤਿਨ ਪਰਲੋਕ ਭਯੋ ਮਹਿ ਜਬਿ ਤੇ।
ਸੁਤ ਬੈਠੋ ਗਾਦੀ ਪਰ ਤਬਿ ਤੇ ॥੭॥
ਜਹਾਂਗੀਰ ਸੁਨਿ ਬੂਝਨ ਲਾਗੇ।


੧ਭਾਵ ਮੇਰੇ ਕ੍ਰੋਧ ਤੋਣ ਡਰਦਾ ਨਹੀਣ।
੨ਸਫਲਾ ਕਰਾਣਗਾ।
੩ਅਨੇਕਾਣ ਦਾਅੁ ਦੀਆਣ।

Displaying Page 359 of 501 from Volume 4